Loader

ਅਮਰੀਕਾ ਵੱਲੋਂ ਪਾਕਿਸਤਾਨ ਨੂੰ ਭਾਰਤ ਨਾਲ ਸਬੰਧ ਸੁਧਾਰਨ ਦੀ ਸਲਾਹ

00
ਅਮਰੀਕਾ ਵੱਲੋਂ ਪਾਕਿਸਤਾਨ ਨੂੰ ਭਾਰਤ ਨਾਲ ਸਬੰਧ ਸੁਧਾਰਨ ਦੀ ਸਲਾਹ

[ad_1]

ਸੰਦੀਪ ਦੀਕਸ਼ਿਤ

ਨਵੀਂ ਦਿੱਲੀ, 27 ਸਤੰਬਰ

ਅਮਰੀਕਾ ਨੇ ਪਾਕਿਸਤਾਨ ਨੂੰ ਸਲਾਹ ਦਿੱਤੀ ਹੈ ਕਿ ਉਹ ਭਾਰਤ ਨਾਲ ਆਪਣੇ ਸਬੰਧ ਸੁਧਾਰੇ। ਹਾਲਾਂਕਿ ਇਸ ਦੇ ਨਾਲ ਹੀ ਅਮਰੀਕਾ, ਭਾਰਤ ਦੇ ਉਨ੍ਹਾਂ ਫ਼ਿਕਰਾਂ ਦਾ ਜਵਾਬ ਦੇਣ ਤੋਂ ਟਲਦਾ ਨਜ਼ਰ ਆਇਆ ਜੋ ਭਾਰਤ ਨੇ ਅਮਰੀਕਾ ਵੱਲੋਂ ਪਾਕਿਸਤਾਨ ਨੂੰ ਦਿੱਤੀ ਐਫ-16 ਸਹਾਇਤਾ ’ਤੇ ਜ਼ਾਹਿਰ ਕੀਤੇ ਹਨ। ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਜ਼ਰਦਾਰੀ ਨਾਲ ਮੀਟਿੰਗ ਮੌਕੇ ਕਿਹਾ, ‘ਅੱਜ ਹੋਈ ਸਾਡੀ ਵਿਚਾਰ-ਚਰਚਾ ਵਿਚ, ਅਸੀਂ ਪਾਕਿਸਤਾਨ ਨੂੰ ਭਾਰਤ ਨਾਲ ਜ਼ਿੰਮੇਵਾਰੀ ਵਾਲੇ ਰਿਸ਼ਤੇ ਸਥਾਪਿਤ ਕਰਨ ਲਈ ਕਿਹਾ ਹੈ।’ ਜ਼ਿਕਰਯੋਗ ਹੈ ਕਿ ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਅਮਰੀਕਾ ਵੱਲੋਂ ਪਾਕਿਸਤਾਨ ਨੂੰ ਐਫ-16 ਲੜਾਕੂ ਜਹਾਜ਼ਾਂ ਲਈ ਦਿੱਤੀ 45 ਕਰੋੜ ਡਾਲਰ ਦੀ ਵਿੱਤੀ ਮਦਦ ’ਤੇ ਸਵਾਲ ਉਠਾਏ ਹਨ। ਇਸ ’ਤੇ ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਨੈੱਡ ਪ੍ਰਾਈਸ ਨੇ ਕਿਹਾ, ‘ਭਾਰਤ ਨਾਲ ਸਾਡੇ ਰਿਸ਼ਤੇ ਆਪਣੇ ਦਮ ’ਤੇ ਖੜ੍ਹੇ ਹਨ, ਇਸੇ ਤਰ੍ਹਾਂ ਪਾਕਿਸਤਾਨ ਨਾਲ ਸਾਡੇ ਰਿਸ਼ਤੇ ਹਨ। ਅਸੀਂ ਇਹ ਵੀ ਚਾਹੁੰਦੇ ਹਾਂ ਕਿ ਦੋਵੇਂ ਦੇਸ਼ਾਂ ਵਿਚਾਲੇ ਰਿਸ਼ਤੇ ਉਸਾਰੂ ਹੋਣ, ਇਸ ਲਈ ਜੋ ਵੀ ਕਰਨਾ ਪਵੇਗਾ, ਅਮਰੀਕਾ ਕਰੇਗਾ।’ ਪ੍ਰਾਈਸ ਨੇ ਨਾਲ ਹੀ ਕਿਹਾ ਕਿ ਭਾਰਤ ਤੇ ਪਾਕਿਸਤਾਨ ਵੱਖ-ਵੱਖ ਨੁਕਤਿਆਂ ਤੋਂ ਸਾਡੇ ਭਾਈਵਾਲ ਹਨ। ਉਨ੍ਹਾਂ ਕਿਹਾ ਕਿ ਸਾਡੇ ਕਈ ਹਿੱਤ ਤੇ ਕਦਰਾਂ-ਕੀਮਤਾਂ ਸਾਂਝੀਆਂ ਹਨ। ਬਲਿੰਕਨ ਨੇ ਭੁੱਟੋ ਨਾਲ ਮੁਲਾਕਾਤ ਤੋਂ ਪਹਿਲਾਂ ਜੈਸ਼ੰਕਰ ਨਾਲ ਵੀ ਮੁਲਾਕਾਤ ਕੀਤੀ ਸੀ। ਬਲਿੰਕਨ ਨੇ ਭੁੱਟੋ ਨੂੰ ਕਿਹਾ ਕਿ ਉਹ ਚੀਨ ਨਾਲ ਕਰਜ਼ਾ ਰਾਹਤ ਬਾਰੇ ਗੱਲ ਕਰਨ ਤਾਂ ਕਿ ਪਾਕਿਸਤਾਨ ਹੜ੍ਹਾਂ ਨਾਲ ਹੋਏ ਨੁਕਸਾਨ ਤੋਂ ਉੱਭਰ ਸਕੇ। 

ਅਮਰੀਕਾ-ਪਾਕਿ ਰਿਸ਼ਤਿਆਂ ਬਾਰੇ ਭਾਰਤ ਦਾ ਬਿਆਨ ‘ਬੇਲੋੜਾ’: ਪਾਕਿਸਤਾਨ 

ਇਸਲਾਮਾਬਾਦ: ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਵੱਲੋਂ ਪਾਕਿਸਤਾਨ ਦੇ ਅਮਰੀਕਾ ਨਾਲ ਰਿਸ਼ਤਿਆਂ ਬਾਰੇ ਦਿੱਤੇ ਬਿਆਨ ਨੂੰ ਪਾਕਿ ਦੇ ਵਿਦੇਸ਼ ਵਿਭਾਗ ਨੇ ‘ਬੇਲੋੜਾ’ ਕਰਾਰ ਦਿੱਤਾ ਹੈ। ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਅਮਰੀਕਾ ਨਾਲ ਉਨ੍ਹਾਂ ਦੇ ਰਿਸ਼ਤੇ ਖੇਤਰੀ ਸ਼ਾਂਤੀ ਲਈ ਅਹਿਮ ਹਨ। ਜ਼ਿਕਰਯੋਗ ਹੈ ਕਿ ਜੈਸ਼ੰਕਰ ਨੇ ਅਮਰੀਕਾ ਵੱਲੋਂ ਪਾਕਿਸਤਾਨ ਨੂੰ ਦਿੱਤੀ ਐਫ-16 ਰੱਖਿਆ ਸਹਾਇਤਾ ’ਤੇ ਇਤਰਾਜ਼ ਜਤਾਇਆ ਸੀ। ਪਾਕਿਸਤਾਨ ਨੇ ਕਿਹਾ ਕਿ ਭਾਰਤ ਨੂੰ ਅੰਤਰ-ਸਰਕਾਰ ਰਿਸ਼ਤਿਆਂ ਦੇ ਮੁੱਢਲੇ ਸਿਧਾਂਤਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਤੇ ਅਮਰੀਕਾ-ਪਾਕਿ ਰਿਸ਼ਤਿਆਂ ’ਤੇ ਬਿਆਨਬਾਜ਼ੀ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਨੂੰ ਆਪਣੇ ਕੂਟਨੀਤਕ ਵਿਹਾਰ ਬਾਰੇ ਗੰਭੀਰ ਆਤਮ-ਨਿਰੀਖਣ ਦੀ ਲੋੜ ਹੈ।  -ਪੀਟੀਆਈ[ad_2]

ਇਹ ਖ਼ਬਰ ਕਿਥੋਂ ਲਈ ਗਈ ਹੈ

Tags