Loader

ਆੜ੍ਹਤੀ ਵੱਲੋਂ ਦੁਕਾਨ ਅੰਦਰ ਹੀ ਖੁਦਕੁਸ਼ੀ

00
ਆੜ੍ਹਤੀ ਵੱਲੋਂ ਦੁਕਾਨ ਅੰਦਰ ਹੀ ਖੁਦਕੁਸ਼ੀ

[ad_1]

ਪਰਮਜੀਤ ਸਿੰਘ
ਫਾਜ਼ਿਲਕਾ, 17 ਅਕਤੂਬਰ

ਫਾਜ਼ਿਲਕਾ ਅਨਾਜ ਮੰਡੀ ਵਿੱਚ ਅੱਜ ਇਕ ਆੜ੍ਹਤੀ ਨੇ ਆਪਣੀ ਦੁਕਾਨ ਦੇ ਅੰਦਰ ਖੁਦਕੁਸ਼ੀ ਕਰ ਲਈ। ਮ੍ਰਿਤਕ ਆੜ੍ਹਤੀ ਦੀ ਪਛਾਣ ਟੋਨੀ ਭਠੇਜਾ ਵਜੋਂ ਹੋਈ ਹੈ। ਆੜ੍ਹਤੀ ਟੋਨੀ ਭਠੇਜਾ (65) ਦੀ ਲਾਸ਼ ਦੁਕਾਨ ’ਚੋਂ ਦੇਰ ਸ਼ਾਮ ਬਰਾਮਦ ਹੋਈ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਪਰਿਵਾਰ ’ਚ ਚੱਲਦੇ ਝਗੜੇ ਤੋਂ ਪ੍ਰੇਸ਼ਾਨ ਸੀ। ਉਹ ਅੱਜ ਸਵੇਰੇ 11 ਵਜੇ ਤੋਂ ਲਾਪਤਾ ਸੀ ਅਤੇ ਭਾਲ ਕਰਨ ਤੋਂ ਬਾਅਦ ਉਨ੍ਹਾਂ ਦੀ ਲਾਸ਼ ਅਨਾਜ ਮੰਡੀ ਵਿੱਚ ਸਥਿਤ ਦੁਕਾਨ ’ਚੋਂ ਮਿਲੀ ਹੈ। ਲਾਸ਼ ਕੋਲੋਂ ਇਕ ਖ਼ੁਦਕੁਸ਼ੀ ਨੋਟ ਵੀ ਬਰਾਮਦ ਹੋਇਆ ਹੈ, ਜਿਸ ’ਚ ਉਨ੍ਹਾਂ ਨੇ ਆਪਣੇ ਪਰਿਵਾਰਕ ਝਗੜੇ ਦਾ ਕਾਰਨ ਦੱਸਿਆ ਹੈ ਅਤੇ ਕੁਝ ਲੋਕਾਂ ਉੱਤੇ ਦੋਸ਼ ਵੀ ਲਗਾਏ ਹਨ। ਦੂਜੇ ਪਾਸੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਪੁਲੀਸ ਵੱਲੋਂ ਉਨ੍ਹਾਂ ’ਤੇ ਕਿਸੇ ਗੱਲ ਨੂੰ ਲੈ ਕੇ ਦਬਾਅ ਬਣਾਇਆ ਜਾ ਰਿਹਾ ਸੀ, ਜਿਸ ਕਾਰਨ ਉੁਹ ਪ੍ਰੇਸ਼ਾਨ ਰਹਿੰਦਾ ਸੀ ਅਤੇ ਅੱਜ ਉਸ ਨੇ ਖੁਦਕੁਸ਼ੀ ਕਰ ਲਈ।

ਉੁੱਧਰ, ਮ੍ਰਿਤਕ ਦੀ ਲਾਸ਼ ਮਿਲਣ ਤੋਂ ਬਾਅਦ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਨੇ ਪੁਲੀਸ ’ਤੇ ਕਈ ਤਰ੍ਹਾਂ ਦੇ ਦੋਸ਼ ਲਗਾਏ ਅਤੇ ਰਾਤ ਲਗਪਗ 8 ਵਜੇ ਦੇ ਕਰੀਬ ਫਾਜ਼ਿਲਕਾ-ਫਿਰੋਜ਼ਪੁਰ ਰੋਡ ’ਤੇ ਸਥਿਤ ਫਲਾਈਓਵਰ ’ਤੇ ਐਂਬੂਲੈਂਸ ਵਿੱਚ ਲਾਸ਼ ਰੱਖ ਕੇ ਆਵਾਜਾਈ ਠੱਪ ਕਰ ਦਿੱਤੀ ਅਤੇ ਨਾਅਰੇਬਾਜ਼ੀ ਕਰ ਕੇ ਮ੍ਰਿਤਕ ਦੇ ਪਰਿਵਾਰ ਨੂੰ ਇਨਸਾਫ਼ ਦੇਣ ਦੀ ਮੰਗ ਕੀਤੀ। ਇਸ ਮੌਕੇ ਅਨਾਜ ਮੰਡੀ ਦੇ ਵੱਡੀ ਗਿਣਤੀ ਆੜ੍ਹਤੀ ਅਤੇ ਆਲੇ ਦੁਆਲੇ ਦੇ ਹੋਰ ਲੋਕ ਹਾਜ਼ਰ ਸਨ। ਆਵਾਜਾਈ ਠੱਪ ਹੋਣ ਕਾਰਨ ਫਲਾਈਓਵਰ ਤੋਂ ਆਉਣ-ਜਾਣ ਵਾਲੇ ਲੋਕਾਂ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਇਸ ਘਟਨਾ ਸਬੰਧੀ ਜਦੋਂ ਸਿਟੀ ਫਾਜ਼ਿਲਕਾ ਦੇ ਐੱਸਐੱਚਓ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਪੁਲੀਸ ’ਤੇ ਲੱਗੇ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕੀਤਾ ਹੈ।[ad_2]

ਇਹ ਖ਼ਬਰ ਕਿਥੋਂ ਲਈ ਗਈ ਹੈ

Tags