ਇਨਫੋਸਿਸ ’ਤੇ ਵਿਤਕਰੇ ਦਾ ਦੋਸ਼

[ad_1]
ਟ੍ਰਿਬਿਊਨ ਨਿਊਜ਼ ਸਰਵਿਸ
ਨਵੀਂ ਦਿੱਲੀ, 9 ਅਕਤੂਬਰ
ਇਕ ਸਾਬਕਾ ਅਮਰੀਕੀ ਮੁਲਾਜ਼ਮ ਨੇ ਭਾਰਤੀ ਆਈਟੀ ਕੰਪਨੀ ਇਨਫੋਸਿਸ ਨੂੰ ਕਥਿਤ ਵਿਤਕਰੇ ਦੇ ਦੋਸ਼ ’ਚ ਅਮਰੀਕੀ ਕੋਰਟ ਵਿੱਚ ਘੜੀਸਿਆ ਹੈ। ਇਨਫੋਸਿਸ ਵਿੱਚ ਪ੍ਰਤਿਭਾ ਦੀ ਪਛਾਣ ਨਾਲ ਸਬੰਧਤ ਵਿਭਾਗ ਦੀ ਸਾਬਕਾ ਉਪ ਪ੍ਰਧਾਨ ਜਿਲ ਪ੍ਰੀਜੀਨ ਨੇ ਕੋਰਟ ਵਿੱਚ ਦਾਇਰ ਪਟੀਸ਼ਨ ਵਿੱਚ ਦਾਅਵਾ ਕੀਤਾ ਕਿ ਉਸ ਨੂੰ ਕੰਪਨੀ ਦੇ ਉੱਚ ਅਧਿਕਾਰੀਆਂ ਤੋਂ ਦਿਸ਼ਾ ਨਿਰਦੇਸ਼ ਮਿਲੇ ਸਨ ਕਿ ਤਿੰਨ ਵਰਗ ਜਿਨ੍ਹਾਂ ਵਿੱਚ ਭਾਰਤੀ ਮੂਲ ਦੇ ਲੋਕ, ਮਾਵਾਂ ਜਾਂ ਅਜਿਹੇ ਵਿਅਕਤੀਆਂ ਜਿਨ੍ਹਾਂ ਦੀ ਉਮਰ 50 ਸਾਲ ਤੋਂ ਵੱਧ ਹੈ, ਨੂੰ ਨੌਕਰੀਆਂ ’ਤੇ ਨਾ ਰੱਖਣ। ਪ੍ਰੀਜੀਨ ਨੇ ਦਾਅਵਾ ਕੀਤਾ ਸੀ ਕਿ ਉਸ ਨੇ ਆਪਣੇ ਉੱਚ ਅਧਿਕਾਰੀਆਂ ਦੀ ਕਥਿਤ ਗੈਰਕਾਨੂੰਨੀ ਮੰਗਾਂ ਕਰਕੇ ਨੌਕਰੀ ਛੱਡ ਦਿੱਤੀ ਸੀ। ਉਧਰ ਇਨਫੋਸਿਸ ਨੇ ਸ਼ਿਕਾਇਤ ਨੂੰ ਰੱਦ ਕਰਨ ਦੀ ਮੰਗ ਕਰਦਿਆਂ ਹਲਫ਼ਨਾਮਾ ਦਾਖ਼ਲ ਕੀਤਾ ਸੀ। ਇਨਫੋਸਿਸ ਨੇ ਕਿਹਾ ਕਿ ਪ੍ਰੀਜੀਨ ਆਪਣੇ ਦਾਅਵੇ ਦੀ ਪੁਸ਼ਟੀ ਲਈ ਕੋਈ ਠੋਸ ਸਬੂਤ ਪੇਸ਼ ਨਹੀਂ ਕਰ ਸਕੀ, ਲਿਹਾਜ਼ਾ ਅਪੀਲ ਖਾਰਜ ਕੀਤੀ ਜਾਵੇ। ਕੋਰਟ ਨੇ ਹਾਲਾਂਕਿ ਇਨਫੋਸਿਸ ਦੀ ਬੇਨਤੀ ਰੱਦ ਕਰਦਿਆਂ ਆਈਟੀ ਜਾਇੰਟ ਨੂੰ 30 ਸਤੰਬਰ ਤੋਂ 21 ਦਿਨਾਂ ਅੰਦਰ ਜਵਾਬ ਦਾਖ਼ਲ ਕਰਨ ਦੀ ਹਦਾਇਤ ਕੀਤੀ ਸੀ। ਪ੍ਰੀਜੀਨ ਨੇ ਕੇਸ ਪਿਛਲੇ ਸਾਲ ਸਤੰਬਰ ਵਿੱਚ ਦਰਜ ਕੀਤਾ ਸੀ।
[ad_2]
-
Previous ਕਿਸਾਨਾਂ ਵੱਲੋਂ ਮੁੱਖ ਮੰਤਰੀ ਦੀ ਕੋਠੀ ਅੱਗੇ ਪੱਕਾ ਮੋਰਚਾ ਸ਼ੁਰੂ
-
Next ਭਾਰਤ ਨੂੰ ਰੂਸ ਤੋਂ ਤੇਲ ਖ਼ਰੀਦਣ ਤੋਂ ਕਿਸੇ ਨੇ ਨਹੀਂ ਰੋਕਿਆ: ਪੁਰੀ