Loader

ਉੱਘੇ ਅਦਾਕਾਰ ਅਰੁਣ ਬਾਲੀ ਦਾ ਦੇਹਾਂਤ

00
ਉੱਘੇ ਅਦਾਕਾਰ ਅਰੁਣ ਬਾਲੀ ਦਾ ਦੇਹਾਂਤ

[ad_1]

ਮੁੰਬਈ: ਉੱਘੇ ਅਦਾਕਾਰ ਅਰੁਣ ਬਾਲੀ (79) ਦਾ ਅੱਜ ਸਵੇਰ ਸਬ ਅਰਬਨ ਮੁੰਬਈ ਵਿਚਲੇ ਘਰ ਵਿਚ ਦੇਹਾਂਤ ਹੋ ਗਿਆ। ਉਹ ਟੀਵੀ ਸ਼ੋਅ ‘ਸਵੈਭਿਮਾਨ’ ਤੇ ਬਲਾਕਬਸਟਰ ‘ਥ੍ਰੀ ਇਡੀਅਟਜ਼’ ਦੀ ਪ੍ਰਸਿੱਧੀ ਕਾਰਨ ਖਾਸੇ ਮਸ਼ਹੂਰ ਹੋਏ। ਉਨ੍ਹਾਂ ਦੇ ਲੜਕੇ ਅੰਕੁਸ਼ ਨੇ ਦੱਸਿਆ ਕਿ ਉਸ ਦੇ ਪਿਤਾ ਮਿਸਥੇਨੀਆ ਗਰੇਵਿਸ ਨਾਲ ਪੀੜਤ ਸਨ ਤੇ ਇਕ ਸਾਲ ਤੋਂ ਹਸਪਤਾਲ ਵਿਚ ਜ਼ੇਰੇ ਇਲਾਜ ਸਨ। ਅਰੁਣ ਬਾਲੀ ਨੇ ਫਿਲਮੀ ਜਗਤ ਦਾ ਸਫਰ ਮੰਨੇ-ਪ੍ਰਮੰੰਨੇ ਫਿਲਮਕਾਰ ਲੇਖ ਟੰਡਨ ਨਾਲ ਸ਼ੁਰੂ ਕੀਤਾ ਸੀ। ਉਨ੍ਹਾਂ ਟੀਵੀ ਸ਼ੋਅ ‘ਪੰਚਾਰੀ’, ‘ਸਵੈਭਿਮਾਨ’, ‘ਦੇਸ਼ ਮੇਂ ਨਿਕਲਾ ਹੋਗਾ ਚਾਂਦ’, ‘ਕੁਮਕੁਮ’ ‘ਏਕ ਪਿਆਰਾ ਸਾ ਬੰਧਨ’ ਵਿਚ ਕੰਮ ਕੀਤਾ। ਉਨ੍ਹਾਂ ਦੀਆਂ ਪ੍ਰਸਿੱਧ ਫਿਲਮਾਂ ਵਿਚ ‘ਸੁਗੰਧ’, ‘ਰਾਜੂ ਬਨ ਗਿਆ ਜੈਂਟਲਮੈਨ’, ‘ਖਲਨਾਇਕ’, ‘ਸੱਤਿਆ’, ‘ਹੇ ਰਾਮ’, ‘ਲਗੇ ਰਹੋ ਮੁੰਨਾ ਭਾਈ’, ‘ਥ੍ਰੀ ਇਡੀਅਟਜ਼’, ‘ਰੈੱਡੀ’, ‘ਬਰਫੀ’, ‘ਮਨਮਰਜ਼ੀਆਂ’, ‘ਕੇਦਾਰਨਾਥ’, ‘ਸਮਰਾਟ ਪ੍ਰਿਥਵੀਰਾਜ’ ਤੇ ‘ਲਾਲ ਸਿੰਘ ਚੱਢਾ’ ਵਿਚ ਵੀ ਕੰਮ ਕੀਤਾ। ਅਰੁਣ ਦੀ ਆਖਰੀ ਫਿਲਮ ‘ਗੁਡਬਾਏ’ ਵੀ ਸ਼ੁੱਕਰਵਾਰ ਨੂੰ ਰਿਲੀਜ਼ ਹੋਈ ਜਿਸ ਵਿਚ ਅਮਿਤਾਭ ਅਦਾਕਾਰ ਹਨ। -ਪੀਟੀਆਈ[ad_2]

ਇਹ ਖ਼ਬਰ ਕਿਥੋਂ ਲਈ ਗਈ ਹੈ

Tags