ਉੱਤਰਾਖੰਡ: ਸੱਤ ਹੋਰ ਪਰਬਤਾਰੋਹੀਆਂ ਦੀਆਂ ਲਾਸ਼ਾਂ ਮਿਲੀਆਂ
00

[ad_1]
ਪੌੜੀ(ਉੱਤਰਾਖੰਡ), 6 ਅਕਤੂਬਰ
ਉੱਤਰਾਖੰਡ ਦੇ ਉੱਤਰਕਾਸ਼ੀ ਵਿੱਚ ਮੰਗਲਵਾਰ ਨੂੰ ਦਰੋਪਦੀ ਕਾ ਡੰਡਾ ਚੋਟੀ ਤੋਂ ਬਰਫ਼ ਦੇ ਤੋਦੇ ਡਿੱਗਣ ਕਰਕੇ ਵਾਪਰੇ ਹਾਦਸੇ ਵਿੱਚ ਅੱਜ ਸੱਤ ਹੋਰ ਲਾਸ਼ਾਂ ਬਰਾਮਦ ਹੋ ਗਈਆਂ ਹਨ। ਇਹ ਸਿਖਿਆਰਥੀ ਪਰਬਤਾਰੋਹੀ ਨਹਿਰੂ ਇੰਸਟੀਚਿਊਟ ਆਫ਼ ਮਾਊਨਟੇਨਰਿੰਗ ਦੀ 41 ਮੈਂਬਰੀ ਟੀਮ ਦਾ ਹਿੱਸਾ ਸਨ, ਜੋ ਵਾਪਸ ਪਰਤਦਿਆਂ ਤੋਦਿਆਂ ਦੀ ਜ਼ੱਦ ਵਿੱਚ ਆ ਗਈ ਸੀ। ਇੰਸਟੀਚਿਊਟ ਨੇ ਸੱਤ ਹੋਰ ਲਾਸ਼ਾਂ ਮਿਲਣ ਦੀ ਪੁਸ਼ਟੀ ਕੀਤੀ ਹੈ। ਇੰਸਟੀਚਿਊਟ ਨੇ ਕਿਹਾ ਕਿ ਅੱਜ ਮਿਲੀਆਂ ਲਾਸ਼ਾਂ ਨਾਲ ਇਸ ਹਾਦਸੇ ਵਿੱਚ ਮਰਨ ਵਾਲੇ ਪਰਤਬਾਰੋਹੀਆਂ ਦੀ ਗਿਣਤੀ 16 ਹੋ ਗਈ ਹੈ। ਰਾਹਤ ਤੇ ਬਚਾਅ ਟੀਮਾਂ ਵੱਲੋਂ ਹੋਰਨਾਂ ਲਾਪਤਾ ਪਰਬਤਾਰੋਹੀਆਂ ਤੇ ਇੰਸਟਰੱਕਟਰਾਂ ਦੀ ਭਾਲ ਕੀਤੀ ਜਾ ਰਹੀ ਹੈ। -ਪੀਟੀਆਈ
[ad_2]
-
Previous ਮੂਸੇਵਾਲਾ ਦੇ ਪਿਤਾ ਨੇ ਪਰਿਵਾਰ ਦੀ ਸਹਿਮਤੀ ਬਗ਼ੈਰ ਗੀਤ ਨਾ ਵਰਤਣ ਦੀ ਅਪੀਲ ਕੀਤੀ
-
Next ਥਾਈਲੈਂਡ: ਬਾਲ ਕੇਅਰ ਸੈਂਟਰ ’ਚ ਗੋਲੀਬਾਰੀ: 24 ਬੱਚਿਆਂ ਸਣੇ 35 ਮੌਤਾਂ