ਕੀਵ ਦੇ ਦੌਰੇ ’ਤੇ ਪੁੱਜੇ ਜਰਮਨੀ ਦੇ ਰਾਸ਼ਟਰਪਤੀ

[ad_1]
ਕੀਵ, 25 ਅਕਤੂਬਰ
ਰੂਸ ਵੱਲੋਂ ਯੂਕਰੇਨ ’ਤੇ ਹਮਲੇ ਕੀਤੇ ਜਾਣ ਤੋਂ ਬਾਅਦ ਜਰਮਨੀ ਦੇ ਰਾਸ਼ਟਰਪਤੀ ਪਹਿਲੀ ਵਾਰ ਕੀਵ ਪਹੁੰਚੇ ਹਨ। ਉਨ੍ਹਾਂ ਵੱਲੋਂ ਇਹ ਦੌਰਾ ਅਜਿਹੇ ਸਮੇਂ ਕੀਤਾ ਗਿਆ ਹੈ ਪੱਛਮੀ ਮੁਲਕ ਯੂਕਰੇਨ ਦੇ ਪੁਨਰ ਨਿਰਮਾਣ ਦੀ ਯੋਜਨਾ ’ਤੇ ਕੰਮ ਕਰ ਰਹੇ ਹਨ। ਇੱਥੇ ਪਹੁੰਚਣ ਮਗਰੋਂ ਜਰਮਨ ਰਾਸ਼ਟਰਪਤੀ ਫਰੈਂਕ ਵਾਲਟਰ ਸਟੇਨਮੀਅਰ ਨੇ ਕਿਹਾ, ‘ਡਰੋਨ, ਕਰੂਜ਼ ਮਿਜ਼ਾਈਲ ਤੇ ਰੌਕੇਟ ਹਮਲਿਆਂ ਵਿਚਾਲੇ ਮੇਰਾ ਇੱਥੇ ਆਉਣਾ ਅਹਿਮ ਹੈ ਕਿਉਂਕਿ ਇਸ ਨਾਲ ਯੂਕਰੇਨ ਦੇ ਲੋਕਾਂ ਨਾਲ ਇਕਜੁੱਟਤਾ ਦਾ ਪ੍ਰਗਟਾਵਾ ਹੁੰਦਾ ਹੈ।’ ਲੰਮੇ ਸਮੇਂ ਤੋਂ ਚੱਲ ਰਹੀ ਇਸ ਜੰਗ ਦੌਰਾਨ ਕਰੈਮਲਿਨ ਦੀਆਂ ਫੌਜਾਂ ਨੇ ਯੂਕਰੇਨ ਦੇ ਘਰ, ਸਰਕਾਰੀ ਇਮਾਰਤਾਂ ਤੇ ਪਾਵਰ ਗਰਿੱਡ ਤਬਾਹ ਕਰ ਦਿੱਤੇ ਹਨ। ਜਰਮਨੀ ਦੇ ਰਾਸ਼ਟਰਪਤੀ ਨੇ ਇਸ ਤੋਂ ਪਹਿਲਾਂ ਦੋ ਵਾਰ ਯੂਕਰੇਨ ਆਉਣ ਦੀ ਕੋਸ਼ਿਸ਼ ਕੀਤੀ ਸੀ। ਸਟੇਨਮੀਅਰ ਦੀ ਤਰਜਮਾਨ ਕ੍ਰਿਸਟੀਨ ਗੈਮਲਿਨ ਨੇ ਰਾਸ਼ਟਰਪਤੀ ਦੀ ਕੀਵ ’ਚ ਖਿੱਚੀ ਤਸਵੀਰ ਸਾਂਝੀ ਕਰਦਿਆਂ ਟਵੀਟ ਕੀਤਾ, ‘ਸਾਡੀ ਇਕਜੁੱਟਤਾ ਅਖੰਡ ਹੈ ਅਤੇ ਇਹ ਕਾਇਮ ਰਹੇਗੀ।’ ਦੂਜੇ ਪਾਸੇ ਯੂਕਰੇਨ ਦੇ ਲੋਕ ਵੱਡੇ ਪੱਤਰ ਬਿਜਲੀ ਸੰਕਟ ਦਾ ਸਾਹਮਣਾ ਕਰ ਰਹੇ ਹਨ। -ਏਪੀ
[ad_2]
-
Previous ਅਯੁੱਧਿਆ: 2024 ਵਿੱਚ ਸ਼ਰਧਾਲੂਆਂ ਲਈ ਖੁੱਲ੍ਹੇਗਾ ਰਾਮ ਮੰਦਰ
-
Next ਸਿੱਧੂ ਮੂਸੇਵਾਲਾ ਕਤਲ: ਗਾਇਕਾ ਅਫ਼ਸਾਨਾ ਖ਼ਾਨ ਤੋਂ ਐੱਨਆਈਏ ਨੇ ਲੰਮੀ ਪੁੱਛ-ਪੜਤਾਲ ਕੀਤੀ