Loader

ਕੇਰਲਾ ਪੁਲੀਸ ਨੇ ਇਲੈਕਟ੍ਰਿਕ ਸਕੂਟਰ ਦਾ ਪ੍ਰਦੂਸ਼ਣ ਸਰਟੀਫਿਕੇਟ ਨਾ ਹੋਣ ’ਤੇ ਚਲਾਨ ਕੱਟਿਆ

00
ਕੇਰਲਾ ਪੁਲੀਸ ਨੇ ਇਲੈਕਟ੍ਰਿਕ ਸਕੂਟਰ ਦਾ ਪ੍ਰਦੂਸ਼ਣ ਸਰਟੀਫਿਕੇਟ ਨਾ ਹੋਣ ’ਤੇ ਚਲਾਨ ਕੱਟਿਆ

ਮਾਲਾਪੁਰਮ (ਕੇਰਲਾ), 9 ਸਤੰਬਰ

ਕੇਰਲਾ ਪੁਲੀਸ ਵੱਲੋਂ ਇਲੈਕਟ੍ਰਿਕ ਸਕੂਟਰ ਦਾ ਪ੍ਰਦੂਸ਼ਣ ਸਰਟੀਫਿਕੇਟ ਨਾ ਦੇਣ ’ਤੇ ਚਲਾਨ ਕੱਟਿਆ ਗਿਆ ਜਿਸ ਕਾਰਨ ਪੁਲੀਸ ਦਾ ਸੋਸ਼ਲ ਮੀਡੀਆ ’ਤੇ ਖਾਸਾ ਮਜ਼ਾਕ ਉਡਿਆ। ਪੁਲੀਸ ਨੇ ਦਲੀਲ ਦਿੱਤੀ ਕਿ ਮੁਲਾਜ਼ਮ ਨੇ ਗਲਤੀ ਨਾਲ ਚਲਾਨ ਕੱਟਣ ਵੇਲੇ ਪ੍ਰਦੂਸ਼ਣ ਦੀ ਉਲੰਘਣਾ ਦੇ ਦੋਸ਼ ਹੇਠ 250 ਰੁਪਏ ਦਾ ਚਲਾਨ ਕੱਟਿਆ ਜਦਕਿ ਇਹ ਚਲਾਨ ਹੋਰ ਉਲੰਘਣਾ ਕਰਨ ਦੇ ਦੋਸ਼ ਹੇਠ ਕੱਟਿਆ ਗਿਆ। ਜਾਣਕਾਰੀ ਅਨੁਸਾਰ ਪਿਛਲੇ ਹਫਤੇ ਪੁਲੀਸ ਨੇ ਇਕ ਵਾਹਨ ਚਾਲਕ ਦਾ ਪਿੱਛਾ ਕਰਕੇ ਰੋਕਿਆ ਤਾਂ ਵਾਹਨ ਚਾਲਕ ਕੋਲ ਕਾਗਜ਼ਾਤ ਨਹੀਂ ਸਨ। ਪੁਲੀਸ ਵਲੋਂ ਮੰਗਣ ਦੇ ਬਾਵਜੂਦ ਵਾਹਨ ਚਾਲਕ ਡਰਾਈਵਿੰਗ ਲਾਇਸੈਂਸ ਨਹੀਂ ਦਿਖਾ ਸਕਿਆ ਪਰ ਪੁਲੀਸ ਨੇ ਗਲਤੀ ਨੇ ਪ੍ਰਦੂਸ਼ਣ ਦਾ ਚਲਾਨ ਕਰ ਦਿੱਤਾ। ਇਹ ਖ਼ਬਰ ਕਿਥੋਂ ਲਈ ਗਈ ਹੈ

Tags

Subscription For Radio Chann Pardesi