ਕੈਨੇਡਾ ’ਚ ਦਾਖਲੇ ਲਈ ਲਾਜ਼ਮੀ ਕਰੋਨਾ ਟੀਕਾਕਰਨ ਦੀ ਸ਼ਰਤ 30 ਤੋਂ ਹੋਵੇਗੀ ਖਤਮ
00

[ad_1]
ਟੋਰਾਂਟੋ, 23 ਸਤੰਬਰ
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਦੇਸ਼ ਵਿੱਚ ਦਾਖਲੇ ਲਈ ਲਾਜ਼ਮੀ ਕਰੋਨਾ ਟੀਕਾਕਰਨ ਦੀ ਸ਼ਰਤ ਖਤਮ ਕਰ ਦਿੱਤੀ ਹੈ। ਇਸ ਤਜਵੀਜ਼ ਤਹਿਤ 30 ਸਤੰਬਰ ਤੋਂ ਦੇਸ਼ ਵਿੱਚ ਦਾਖਲ ਹੋਣ ਵਾਲੇ ਲੋਕਾਂ ਨੂੰ ਕਰੋਨਾ ਰੋਕੂ ਟੀਕਾ ਲਵਾਉਣ ਦੀ ਲੋੜ ਨਹੀਂ ਰਹੇਗੀ। ਇਹ ਜਾਣਕਾਰੀ ਅੱਜ ਇੱਕ ਅਧਿਕਾਰੀ ਨੇ ਦਿੱਤੀ। ਅਮਰੀਕਾ ਵਾਂਗ ਕੈਨੇਡਾ ਵਿੱਚ ਹਾਲੇ ਸਿਰਫ ਉਨ੍ਹਾਂ ਲੋਕਾਂ ਨੂੰ ਦਾਖਲ ਹੋਣ ਦੀ ਆਗਿਆ ਹੈ ਜਿਨ੍ਹਾਂ ਦਾ ਕਰੋਨਾ ਰੋਕੂ ਟੀਕਾਕਰਨ ਹੋ ਚੁੱਕਾ ਹੈ। ਅਧਿਕਾਰੀ ਨੇ ਨਾਮ ਨਸ਼ਰ ਨਾ ਕਰਨ ਦੀ ਸ਼ਰਤ ’ਤੇ ਦੱਸਿਆ ਕਿ ਪ੍ਰਧਾਨ ਮੰਤਰੀ ਟਰੂਡੋ ਨੇ ਕੈਬਨਿਟ ਦੇ ਉਸ ਫ਼ੈਸਲੇ ’ਤੇ ਮੋਹਰ ਲਾ ਦਿੱਤੀ ਹੈ ਜਿਸ ਤਹਿਤ 30 ਸਤੰਬਰ ਤੋਂ ਦੇਸ਼ ਵਿੱਚ ਦਾਖਲ ਹੋਣ ਲਈ ਕਰੋਨਾ ਰੋਕੂ ਟੀਕਾਕਰਨ ਦੀ ਲੋੜ ਖਤਮ ਕਰਨ ਦੀ ਤਜਵੀਜ਼ ਹੈ। ਹਾਲਾਂਕਿ ਟਰੂਡੋ ਸਰਕਾਰ ਨੇ ਜਹਾਜ਼ਾਂ ਅਤੇ ਟਰੇਨਾਂ ਵਿੱਚ ਯਾਤਰੀਆਂ ਦੇ ਮਾਸਕ ਪਹਿਨਣ ਲੋੜ ਬਰਕਰਾਰ ਰੱਖਣ ਸਬੰਧੀ ਕੋਈ ਫੈਸਲਾ ਨਹੀਂ ਕੀਤਾ ਹੈ। -ਏਪੀ
[ad_2]
-
Previous ਨਵਾਂ ਟੈਲੀਕਾਮ ਬਿੱਲ 6 ਤੋਂ 10 ਮਹੀਨਿਆਂ ਵਿੱਚ ਲਿਆਂਦਾ ਜਾ ਸਕਦੈ: ਅਸ਼ਵਨੀ ਵੈਸ਼ਨਵ
-
Next ਲਾਰੈਂਸ ਬਿਸ਼ਨੋਈ ਦਾ ਬਠਿੰਡਾ ਪੇਸ਼ੀ ਦੌਰਾਨ ਝੂਠਾ ਪੁਲੀਸ ਮੁਕਾਬਲਾ ਕਰਨ ਦਾ ਖਦਸ਼ਾ