ਚੀਨ ਵਿੱਚ ਦੋ ਸਾਬਕਾ ਰੱਖਿਆ ਅਧਿਕਾਰੀਆਂ ਨੂੰ ਮੌਤ ਦੀ ਸਜ਼ਾ

[ad_1]
ਪੇਈਚਿੰਗ, 22 ਸਤੰਬਰ
ਚੀਨ ਵਿੱਚ ਇੱਕ ਸਾਬਕਾ ਨਿਆਂ ਮੰਤਰੀ ਸਮੇਤ ਦੋ ਸੀਨੀਅਰ ਸੁਰੱਖਿਆ ਅਧਿਕਾਰੀਆਂ ਨੂੰ ਭ੍ਰਿਸ਼ਟਾਚਾਰ ਅਤੇ ਸ਼ਕਤੀ ਦੀ ਦੁਰਵਰਤੋਂ ਦੇ ਦੋਸ਼ ਵਿੱਚ ਮੌਤ ਦੀ ਸਜ਼ਾ ਸੁਣਾਈ ਗਈ ਪਰ ਉਨ੍ਹਾਂ ਦੀ ਸਜ਼ਾ ਨੂੰ ਦੋ ਸਾਲਾਂ ਲਈ ਮੁਅੱਤਲ ਕਰ ਦਿੱਤਾ ਗਿਆ ਹੈ। ਚੀਨ ਦੇ ਸਾਬਕਾ ਨਿਆਂ ਮੰਤਰੀ ਫੂ ਜ਼ੇਂਗੂਆ ਨੂੰ ਉੱਤਰ-ਪੂਰਬੀ ਚੀਨ ਦੇ ਜਿਲਿਨ ਸੂਬੇ ਵਿੱਚ ਅੱਜ ਚਾਂਗਚੁਨ ਦੀ ਇੰਟਰਮੀਡੀਏਟ ਪੀਪਲਜ਼ ਕੋਰਟ ਨੇ 173 ਮਿਲੀਅਨ ਡਾਲਰ ਦੇ ਭ੍ਰਿਸ਼ਟਾਚਾਰ ਅਤੇ ਸੱਤਾ ਦੀ ਦੁਰਵਰਤੋਂ ਦੇ ਦੋਸ਼ ਵਿੱਚ ਮੌਤ ਦੀ ਸਜ਼ਾ ਸੁਣਾਈ। ਹਾਲਾਂਕਿ ਅਦਾਲਤ ਨੇ ਉਸ ਦੀ ਸਜ਼ਾ ਨੂੰ ਦੋ ਸਾਲ ਲਈ ਮੁਅੱਤਲ ਕਰ ਦਿੱਤਾ ਹੈ। ਇਸ ਦੇ ਕੁਝ ਘੰਟਿਆਂ ਬਾਅਦ ਹੀ ਉਸੇ ਅਦਾਲਤ ਨੇ ਜਿਆਂਗਸੂ ਦੇ ਸਾਬਕਾ ਅਧਿਕਾਰੀ ਵਾਂਗ ਲਾਈਕ ਨੂੰ ਵੀ ਇਸੇ ਤਰ੍ਹਾਂ ਦੀ ਸਜ਼ਾ ਸੁਣਾਈ ਅਤੇ ਸਜ਼ਾ ਨੂੰ ਦੋ ਸਾਲਾਂ ਲਈ ਮੁਅੱਤਲ ਕਰ ਦਿੱਤਾ। ਸਰਕਾਰੀ ਪੀਪਲਜ਼ ਡੇਲੀ ਔਨਲਾਈਨ ਦੀ ਰਿਪੋਰਟ ਮੁਤਾਬਕ ਉਸ ਨੂੰ ਰਿਸ਼ਵਤਖੋਰੀ, ਅਪਰਾਧਿਕ ਗਰੋਹਾਂ ਨਾਲ ਮਿਲੀਭੁਗਤ ਕਰਨ ਅਤੇ ਪਛਾਣ ਪੱਤਰਾਂ ਦੀ ਜਾਅਲਸਾਜ਼ੀ ਲਈ ਸਜ਼ਾ ਸੁਣਾਈ ਗਈ ਹੈ। ਪੀਪਲਜ਼ ਡੇਲੀ ਆਨਲਾਈਨ ਦੀ ਖ਼ਬਰ ਅਨੁਸਾਰ, ਵਾਂਗ ਚੀਨ ਦੀ ਜਿਆਂਗਸੂ ਸੂਬਾਈ ਕਮੇਟੀ ਕਮਿਊਨਿਸਟ ਪਾਰਟੀ (ਸੀਪੀਸੀ) ਦੇ ਸਾਬਕਾ ਮੈਂਬਰ ਅਤੇ ਸੀਪੀਸੀ ਜਿਆਂਗਸੂ ਸੂਬਾਈ ਕਮੇਟੀ ਦੀ ਰਾਜਨੀਤੀ ਅਤੇ ਕਾਨੂੰਨ ਕਮੇਟੀ ਦੇ ਸਾਬਕਾ ਸਕੱਤਰ ਹਨ। ਦੱਸਣਯੋਗ ਹੈ ਕਿ ਚੀਨ ਵਿੱਚ ਦੋਸ਼ੀਆਂ ਲਈ ਮੁਅੱਤਲ ਮੌਤ ਦੀ ਸਜ਼ਾ ਦਾ ਪ੍ਰਬੰਧ ਹੈ ਅਤੇ ਅਜਿਹੀ ਸਜ਼ਾ ਅਪਰਾਧ ਦੀ ਗੰਭੀਰਤਾ ਨੂੰ ਦਰਸਾਉਣ ਲਈ ਦਿੱਤੀ ਜਾਂਦੀ ਹੈ। ਅਜਿਹੀ ਸਜ਼ਾ ਨੂੰ ਬਾਅਦ ਵਿੱਚ ਉਮਰ ਕੈਦ ਵਿੱਚ ਤਬਦੀਲ ਕੀਤੇ ਜਾਣ ਦੀ ਸੰਭਾਵਨਾ ਹੁੰਦੀ ਹੈ। -ਪੀਟੀਆਈ
[ad_2]
-
Previous ਮਿਆਂਮਾਰ ਦੇ ਮਯਾਵਾਡੀ ਇਲਾਕੇ ਵਿੱਚੋਂ 32 ਭਾਰਤੀਆਂ ਨੂੰ ਬਚਾਇਆ
-
Next ਪੰਜਾਬੀ ਯੂਨੀਵਰਸਿਟੀ ਦੇ ਮੁਲਾਜ਼ਮ ਵੱਲੋਂ ਖੁਦਕੁਸ਼ੀ