ਚੰਡੀਗੜ੍ਹ 6 ਤੋਂ 8 ਅਕਤੂਬਰ ਤੱਕ ਕਰੇਗਾ ‘ਏਅਰ ਫੋਰਸ ਸ਼ੋਅ’ ਦੀ ਮੇਜ਼ਬਾਨੀ
00

[ad_1]
ਚੰਡੀਗੜ੍ਹ, 1 ਅਕਤੂਬਰ
ਚੰਡੀਗੜ੍ਹ ਵਿੱਚ ਸੁਖਨਾ ਝੀਲ ’ਤੇ ਭਾਰਤੀ ਹਵਾਈ ਸੈਨਾ ਦਾ ਏਅਰ ਸ਼ੋਅ 6 ਤੋਂ 8 ਅਕਤੂਬਰ ਤੱਕ ਹੋਵੇਗਾ। ਚੰਡੀਗੜ੍ਹ ਦੇ ਪ੍ਰਸ਼ਾਸਕ ਦੇ ਸਲਾਹਕਾਰ ਧਰਮਪਾਲ ਨੇ ਅੱਜ ਹਵਾਈ ਸ਼ੋਅ ਦੀਆਂ ਤਿਆਰੀਆਂ ਦੀ ਸਮੀਖਿਆ ਕੀਤੀ। ਸਮੀਖਿਆ ਮੀਟਿੰਗ ਵਿੱੱਚ ਹਵਾਈ ਸੈਨਾ ਦੇ ਸੀਨੀਅਰ ਅਧਿਕਾਰੀ ਅਤੇ ਚੰਡੀਗੜ੍ਹ ਪ੍ਰਸ਼ਾਸਨ ਦੇ ਅਧਿਕਾਰੀ ਸ਼ਾਮਲ ਹੋਏੇ। ਸ਼ੋਅ ਦੌਰਾਨ ਲੋਕਾਂ ਨੂੰ ਲਿਜਾਣ ਲਈ ਸੀਟੀਯੂ ਬੱਸਾਂ ਤਾਇਨਾਤ ਕੀਤੀਆਂ ਜਾਣਗੀਆਂ ਅਤੇ ਸ਼ੋਅ ਲਈ ਦਾਖਲਾ ਮੁਫ਼ਤ ਪਾਸ ਰਾਹੀਂ ਮਿਲੇਗਾ। ਮੁਫ਼ਤ ਪਾਸ ਜਲਦੀ ਹੀ ਚੰਡੀਗੜ੍ਹ ਟੂਰਿਜ਼ਮ ਐਪ ’ਤੇ ਉਪਲੱਬਧ ਹੋੋਣਗੇ। ਪ੍ਰਸ਼ਾਸਨ ਨੇ ਲੋਕਾਂ ਨੂੰ ਹਵਾਈ ਸ਼ੋਅ ਦੌਰਾਨ ਕੋਈ ਵੀ ਖਾਣ ਵਾਲੀ ਵਸਤੂ ਨਾਲ ਨਾ ਲਿਆਉਣ ਦੀ ਸਲਾਹ ਦਿੱਤੀ ਹੈ। -ਆਈਏਐੱਨਐੱਸ
[ad_2]
-
Previous ਹਰਿਆਣਾ ’ਚ ਲਾਰੈਂਸ ਬਿਸ਼ਨੋਈ ਗਰੋਹ ਦਾ ਮੈਂਬਰ 4 ਵਿਦੇਸ਼ੀ ਪਿਸਤੌਲਾਂ ਸਣੇ ਗ੍ਰਿਫ਼ਤਾਰ
-
Next ਬਲੋਚਿਸਤਾਨ ਧਮਾਕੇ ’ਚ ਇੱਕ ਹਲਾਕ, 20 ਜ਼ਖ਼ਮੀ