ਜੇਈਈ ਐਡਵਾਂਸਡ: ਪੰਜਾਬ ਵਿਚੋਂ ਮੋਹਰੀ ਰਿਹਾ ਮ੍ਰਿਣਾਲ ਗਰਗ
00

[ad_1]
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 11 ਸਤੰਬਰ
ਜੇਈਈ ਐਡਵਾਂਸਡ ਦੇ ਅੱਜ ਨਤੀਜੇ ਐਲਾਨੇ ਗਏ ਜਿਸ ਵਿਚ ਪੰਜਾਬ ਵਿਚੋਂ ਮ੍ਰਿਣਾਲ ਗਰਗ ਨੇ ਮੋਹਰੀ ਸਥਾਨ ਹਾਸਲ ਕੀਤਾ ਹੈ। ਬਠਿੰਡਾ ਦੇ ਮ੍ਰਿਣਾਲ ਦਾ ਆਲ ਇੰਡੀਆ 19ਵਾਂ ਰੈਂਕ ਆਇਆ ਹੈ ਤੇ ਉਸ ਨੇ ਸੇਂਟ ਕਬੀਰ ਕਾਨਵੈਂਟ ਸਕੂਲ ਵਿਚੋਂ ਪੜ੍ਹਾਈ ਮੁਕੰਮਲ ਕੀਤੀ ਹੈ। ਉਸ ਦੇ ਪਿਤਾ ਚਰਨਜੀਤ ਸਰਜੀਕਲ ਦਾ ਵਪਾਰ ਕਰਦੇ ਹਨ ਤੇ ਮਾਂ ਰੇਣੂ ਘਰੇਲੂ ਸੁਆਣੀ ਹੈ। ਦੱਸਣਾ ਬਣਦਾ ਹੈ ਕਿ ਮ੍ਰਿਣਾਲ ਨੇ ਜੇਈਈ ਮੇਨਜ਼ ਸੈਸ਼ਨ ਇਕ ਵਿਚ ਦੇਸ਼ ਭਰ ਵਿਚੋਂ ਪੰਜਵਾਂ ਸਥਾਨ ਹਾਸਲ ਕੀਤਾ ਸੀ ਜਦਕਿ ਜੇਈਈ ਸੈਸ਼ਨ ਦੋ ਵਿਚ ਉਸ ਨੇ ਟੌਪ ਕੀਤਾ ਸੀ। ਮ੍ਰਿਣਾਲ ਦਾ ਪ੍ਰੇਰਨਾ ਸਰੋਤ ਉਸ ਦਾ ਭਰਾ ਭਰਤੇਸ਼ ਗਰਗ ਰਿਹਾ ਜੋ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ ਜੋਧਪੁਰ ਤੋਂ ਐਮਬੀਬੀਐਸ ਆਖਰੀ ਸਾਲ ਦਾ ਵਿਦਿਆਰਥੀ ਹੈ। ਇਸ ਤੋਂ ਇਲਾਵਾ ਨਮਨ ਗੋਇਲ ਦਾ ਆਲ ਇੰਡੀਆ 78ਵਾਂ ਤੇ ਕੁਸ਼ਾਗਰ ਦਾ 96ਵਾਂ ਰੈਂਕ ਆਇਆ ਹੈ।
[ad_2]
-
Previous ਮੁੱਖ ਮੰਤਰੀ ਭਗਵੰਤ ਮਾਨ ਵਪਾਰਕ ਮੇਲੇ ’ਚ ਹਿੱਸਾ ਲੈਣ ਲਈ ਜਰਮਨੀ ਪੁੱਜੇ
-
Next ਪ੍ਰਧਾਨ ਮੰਤਰੀ ਮੋਦੀ ਦਾ ਉਜ਼ਬੇਕਿਸਤਾਨ ਦੌਰਾ 15 ਤੇ 16 ਨੂੰ