ਜੰਮੂ-ਕਸ਼ਮੀਰ: ਬਰਫ਼ਬਾਰੀ ਕਾਰਨ ਮੁਗਲ ਰੋਡ ’ਤੇ ਫਸੇ ਯਾਤਰੀ ਬਚਾਏ

[ad_1]
ਜੰਮੂ, 19 ਅਕਤੂਬਰ
ਇੱਥੇ ਪਹਾੜੀ ਇਲਾਕਿਆਂ ਵਿੱਚ ਮੰਗਲਵਾਰ ਨੂੰ ਹੋਈ ਭਾਰੀ ਬਰਫ਼ਬਾਰੀ ਕਾਰਨ ਮੁਗਲ ਰੋਡ ’ਤੇ ਆਵਾਜਾਈ ਮੁਅੱਤਲ ਕਰਨ ਕਰਕੇ ਪੁਣਛ ਦੇ ਪੀਰ ਕੀ ਗਲੀ ਅਤੇ ਪੋਸ਼ਾਨਾ ਵਿਚਾਲੇ ਫਸੇ ਲਗਪਗ 70 ਯਾਤਰੀਆਂ ਨੂੰ ਬਚਾਅ ਲਿਆ ਗਿਆ ਅਤੇ ਸੜਕ ਤੋਂ ਬਰਫ਼ ਹਟਾ ਦਿੱਤੀ ਗਈ ਹੈ। ਅਧਿਕਾਰੀਆਂ ਨੇ ਅੱਜ ਇਹ ਜਾਣਕਾਰੀ ਦਿੱਤੀ। ਹਾਲਾਂਕਿ ਜੰਮੂ ਦੇ ਪੁਣਛ ਅਤੇ ਦੱਖਣੀ ਕਸ਼ਮੀਰ ਜ਼ਿਲ੍ਹੇ ਦੇ ਸ਼ੋਪੀਆਂ ਨੂੰ ਜੋੜਨ ਵਾਲੀ ਸੜਕ ’ਤੇ ਤਿਲਕਣ ਹੋਣ ਕਾਰਨ ਆਵਾਜਾਈ ਬਹਾਲ ਨਹੀਂ ਕੀਤੀ ਗਈ। ਅਧਿਕਾਰੀਆਂ ਮੁਤਾਬਕ ਪੁਲੀਸ ਅਤੇ ਫੌਜ ਵੱਲੋਂ ਸਾਂਝਾ ਬਚਾਅ ਅਪਰੇਸ਼ਨ ਸਵੇਰੇ 9 ਵਜੇ ਸ਼ੁਰੂ ਕੀਤਾ ਗਿਆ ਜੋ ਆਖਰੀ ਰਿਪੋਰਟਾਂ ਮਿਲਣ ਤੱਕ ਜਾਰੀ ਸੀ। ਡੀਐੱਸਪੀ (ਟਰੈਫਿਕ) ਆਫਤਾਬ ਸ਼ਾਹ ਨੇ ਕਿਹਾ, ‘‘ਪੰਦਰਾਂ ਹਲਕੇ ਵਾਹਨਾਂ ਸਣੇ 28 ਵਾਹਨਾਂ ਵਿੱਚੋਂ ਲੱਗਪਗ 70 ਯਾਤਰੀਆਂ ਨੂੰ ਬਚਾਅ ਲਿਆ ਗਿਆ ਅਤੇ ਉਨ੍ਹਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਗਿਆ ਹੈ।’’ ਉਨ੍ਹਾਂ ਦੱਸਿਆ ਕਿ ਹਾਈਵੇਅ ਤੋਂ ਬਰਫ਼ ਹਟਾ ਦਿੱਤੀ ਗਈ ਪਰ ਸੜਕ ’ਤੇ ਬਹੁਤ ਜ਼ਿਆਦਾ ਤਿਲਕਣ ਹੋਣ ਕਾਰਨ ਆਵਾਜਾਈ ਦੀ ਆਗਿਆ ਨਹੀਂ ਦਿੱਤੀ ਗਈ। -ਪੀਟੀਆਈ
[ad_2]
-
Previous ਪੰਜਾਬ ਦੇ ਰਾਜਪਾਲ ਦਾ ਵੀਸੀ ਨੂੰ ਬਦਲਣ ਲਈ ਆਖਣਾ ਗ਼ਲਤ: ਕੇਜਰੀਵਾਲ
-
Next ਸਾਊਦੀ ਅਰਬ: ਅਮਰੀਕੀ ਨਾਗਰਿਕ ਨੂੰ ਵਿਵਾਦਿਤ ਟਵੀਟ ’ਤੇ 16 ਸਾਲ ਜੇਲ੍ਹ ਦੀ ਸਜ਼ਾ