ਥਰੂਰ ਵੱਲੋਂ ‘ਉਦੈਪੁਰ ਨਵਸੰਕਲਪ’ ਨੂੰ ਲਾਗੂ ਕਰਨ ਦੀ ਮੰਗ ਵਾਲੀ ਪਟੀਸ਼ਨ ਦੀ ਪੈਰਵੀ

[ad_1]
ਨਵੀਂ ਦਿੱਲੀ, 19 ਸਤੰਬਰ
ਕਾਂਗਰਸ ਦੇ ਸੀਨੀਅਰ ਆਗੂ ਸ਼ਸ਼ੀ ਥਰੂਰ ਨੇ ਅੱਜ ਉਸ ਆਨਲਾਈਨ ਪਟੀਸ਼ਨ ਦੀ ਪੈਰਵੀ ਕੀਤੀ ਜਿਸ ਵਿਚ ‘ਪਾਰਟੀ ਦੇ ਨੌਜਵਾਨ ਮੈਂਬਰਾਂ ਨੇ ਸੁਧਾਰਾਂ ਦੀ ਮੰਗ ਕੀਤੀ ਹੈ ਤੇ ਕਿਹਾ ਹੈ ਕਿ ਕਾਂਗਰਸ ਪ੍ਰਧਾਨ ਦੇ ਅਹੁਦੇ ਦੇ ਹਰ ਉਮੀਦਵਾਰ ਨੂੰ ਇਹ ਸੰਕਲਪ ਲੈਣਾ ਚਾਹੀਦਾ ਹੈ ਕਿ ਚੁਣੇ ਜਾਣ ’ਤੇ ਉਹ ‘ਉਦੈਪੁਰ ਨਵਸੰਕਲਪ’ ਨੂੰ ਪੂਰੀ ਤਰ੍ਹਾਂ ਲਾਗੂ ਕਰੇਗਾ।’ ਪ੍ਰਧਾਨਗੀ ਦੀ ਚੋਣ ਲੜਨ ਬਾਰੇ ਵਿਚਾਰ ਕਰ ਰਹੇ ਲੋਕ ਸਭਾ ਮੈਂਬਰ ਥਰੂਰ ਨੇ ਟਵਿੱਟਰ ਉਤੇ ਇਹ ਪਟੀਸ਼ਨ ਸਾਂਝੀ ਕੀਤੀ ਤੇ ਕਿਹਾ ਕਿ ਹੁਣ ਤੱਕ ਇਸ ’ਤੇ 650 ਤੋਂ ਵੱਧ ਲੋਕਾਂ ਨੇ ਹਸਤਾਖਰ ਕੀਤੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਨੌਜਵਾਨ ਮੈਂਬਰਾਂ ਨੇ ਪਾਰਟੀ ਅੰਦਰ ਰਚਨਾਤਮਕ ਸੁਧਾਰਾਂ ਦੀ ਮੰਗ ਕੀਤੀ ਹੈ। ਇਸ ਆਨਲਾਈਨ ਪਟੀਸ਼ਨ ਵਿਚ ਕਿਹਾ ਗਿਆ ਹੈ ਕਿ, ‘ਕਾਂਗਰਸ ਦੇ ਮੈਂਬਰਾਂ ਦੇ ਤੌਰ ’ਤੇ ਸਾਡੀ ਇੱਛਾ ਹੈ ਕਿ ਪਾਰਟੀ ਨੂੰ ਇਸ ਤਰ੍ਹਾਂ ਮਜ਼ਬੂਤ ਕੀਤਾ ਜਾਵੇ ਕਿ ਉਸ ਵਿਚ ਸਾਡੇ ਦੇਸ਼ਾਂ ਦੀਆਂ ਇੱਛਾਵਾਂ ਤੇ ਆਸਾਂ ਦੀ ਝਲਕ ਮਿਲੇ।’ -ਪੀਟੀਆਈ
ਸੋਨੀਆ ਗਾਂਧੀ ਨਾਲ ਕੀਤੀ ਮੁਲਾਕਾਤ
ਸੀਨੀਅਰ ਕਾਂਗਰਸ ਆਗੂ ਸ਼ਸ਼ੀ ਥਰੂਰ ਨੇ ਅੱਜ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਕੀਤੀ। ਹਾਲਾਂਕਿ ਮੀਟਿੰਗ ਵਿਚ ਹੋਈ ਗੱਲਬਾਤ ਬਾਰੇ ਥਰੂਰ ਨੇ ਕੁਝ ਸਾਂਝਾ ਨਹੀਂ ਕੀਤਾ। ਕਿਆਸਰਾਈਆਂ ਹਨ ਕਿ ਸ਼ਸ਼ੀ ਥਰੂਰ ਕਾਂਗਰਸ ਪ੍ਰਧਾਨ ਦੀ ਚੋਣ ਲੜਨ ਜਾ ਰਹੇ ਹਨ ਜਿਸ ਲਈ ਨਾਮਜ਼ਦਗੀਆਂ 25 ਸਤੰਬਰ ਤੋਂ ਸ਼ੁਰੂ ਹੋਣਗੀਆਂ।
[ad_2]
-
Previous ਮੁਲਾਜ਼ਮਾਂ ਲਈ ਵੱਡੀ ਰਾਹਤ: ਭਗਵੰਤ ਮਾਨ ਵੱਲੋਂ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਬਾਰੇ ਵਿਚਾਰ ਕਰਨ ਦਾ ਐਲਾਨ
-
Next ਕੈਨੇਡਾ: ਗੋਲੀਬਾਰੀ ’ਚ ਜ਼ਖ਼ਮੀ ਪੰਜਾਬੀ ਵਿਦਿਆਰਥੀ ਦੀ ਮੌਤ