Loader

ਦਿੱਲੀ ਪੁਲੀਸ ਵੱਲੋਂ ਪੰਜਾਬ ਦੇ ਦੋ ਸ਼ੂਟਰ ਗ੍ਰਿਫ਼ਤਾਰ

00
ਦਿੱਲੀ ਪੁਲੀਸ ਵੱਲੋਂ ਪੰਜਾਬ ਦੇ ਦੋ ਸ਼ੂਟਰ ਗ੍ਰਿਫ਼ਤਾਰ

[ad_1]

ਨਵੀਂ ਦਿੱਲੀ, 13 ਅਕਤੂਬਰ

ਦਿੱਲੀ ਪੁਲੀਸ ਦੇ ਵਿਸ਼ੇਸ਼ ਸੈੱਲ ਨੇ ਦੋ ਕਥਿਤ ਸ਼ੂਟਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਜੋ ਕੈਨੇਡਾ ’ਚ ਰਹਿੰਦੇ ਗੈਂਗਸਟਰ ਅਰਸ਼ਦੀਪ ਡੱਲਾ ਦੇ ਹੁਕਮਾਂ ’ਤੇ ਸ਼ਹਿਰ ਵਿੱਚ ਕਿਸੇ ਵਿਅਕਤੀ ਨੂੰ ਨਿਸ਼ਾਨਾ ਬਣਾਉਣ ਲਈ ਪਹੁੰਚੇ ਸਨ। ਗ੍ਰਿਫਤਾਰ ਕੀਤੇ ਸ਼ੂਟਰਾਂ ਵਿੱਚ ਰਵਿੰਦਰ ਸਿੰਘ (21) ਤੇ ਨਵਦੀਪ ਸਿੰਘ (26) ਸ਼ਾਮਲ ਹਨ ਜੋ ਕਿ ਗੁਰਦਾਸਪੁਰ ਦੇ ਵਸਨੀਕ ਹਨ। ਇਹ ਦੋਵੇਂ ਜਣੇ ਬਠਿੰਡਾ ਦੇ ਕਾਰੋਬਾਰੀ ਅੰਕਿਤ ਗੋਇਲ ਦੇ ਘਰ ਅੱਗੇ ਹਾਲ ਹੀ ਵਿੱਚ ਹੋਈ ਗੋਲੀਬਾਰੀ ਦੇ ਕੇਸ ਵਿੱਚ ਲੋੜੀਂਦੇ ਹਨ। ਦੋਹਾਂ ਨੂੰ ਦਿੱਲੀ ਤਰਨਜੋਤ ਸਿੰਘ ਨੇ ਭੇਜਿਆ ਸੀ ਜੋ ਕਿ ਮੌਜੂਦਾ ਸਮੇਂ ਫਿਰੋਜ਼ਪੁਰ ਜੇਲ੍ਹ ਵਿੱਚ ਬੰਦ ਹੈ। ਦੋਹਾਂ ਸ਼ੂਟਰਾਂ ਨੂੰ ਦਿੱਲੀ ਵਿੱਚ ਉਸ ਵਿਅਕਤੀ ਦੀ ਹੱਤਿਆ ਲਈ ਭੇਜਿਆ ਗਿਆ ਸੀ ਜਿਸ ਨੇ ਤਰਨਜੋਤ ਖ਼ਿਲਾਫ਼ ਸ਼ਿਕਾਇਤ ਕੀਤੀ ਸੀ। ਤਰਨਜੋਤ ਨੇ ਇਸ ਵਿਅਕਤੀ ਤੋਂ ਗਰੋਹ ਲਈ ਪੰਜ ਕਰੋੜ ਰੁਪਏ ਮੰਗੇ ਸਨ। -ਪੀਟੀਆਈ[ad_2]

ਇਹ ਖ਼ਬਰ ਕਿਥੋਂ ਲਈ ਗਈ ਹੈ

Tags