Loader

ਨਾਬਾਲਗ ਨਾਲ ਜਬਰ-ਜਨਾਹ ਦੇ ਦੋਸ਼ ਹੇਠ ਚੀਨੀ ਨਾਗਰਿਕ ਗ੍ਰਿਫ਼ਤਾਰ

00
ਨਾਬਾਲਗ ਨਾਲ ਜਬਰ-ਜਨਾਹ ਦੇ ਦੋਸ਼ ਹੇਠ ਚੀਨੀ ਨਾਗਰਿਕ ਗ੍ਰਿਫ਼ਤਾਰ

[ad_1]

ਇਸਲਾਮਾਬਾਦ, 16 ਸਤੰਬਰ

ਪਾਕਿਸਤਾਨ ਵਿੱਚ ਪੁਲੀਸ ਨੇ ਇੱਕ ਚੀਨੀ ਨਾਗਰਿਕ ਨੂੰ ਨਾਬਾਲਗ ਨੂੰ ਕਈ ਮਹੀਨਿਆਂ ਤੋਂ ਜਬਰ-ਜਨਾਹ ਦਾ ਸ਼ਿਕਾਰ ਬਣਾਏ ਜਾਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ‘ਡਾਅਨ’ ਅਖ਼ਬਾਰ ਮੁਤਾਬਕ, 16 ਸਾਲਾ ਲੜਕੀ ਦੀ ਸ਼ਿਕਾਇਤ ਮਗਰੋਂ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਉਹ ਚੀਨੀ ਨਾਗਰਿਕ ਕੋਲ ਅਨੁਵਾਦਕ ਵਜੋਂ ਕੰਮ ਕਰਦੀ ਸੀ। ਰਿਪੋਰਟ ਮੁਤਾਬਕ, ਚੀਨੀ ਨਾਗਰਿਕ ਨੇ ਇਸ ਸਾਲ ਜਨਵਰੀ ਵਿੱਚ ਲੜਕੀ ਦਾ ਜਿਨਸੀ ਸ਼ੋਸ਼ਣ ਕੀਤਾ ਸੀ ਅਤੇ ਕੇਸ ਦਰਜ ਕਰਵਾਉਣ ਦੀ ਸੂਰਤ ਵਿੱਚ ਨਤੀਜੇ ਭੁਗਤਣ ਦੀ ਧਮਕੀ ਦੇ ਕੇ ਲਗਾਤਾਰ ਜਬਰ-ਜਨਾਹ ਕਰਦਾ ਆ ਰਿਹਾ ਸੀ। ਲੜਕੀ ਦੀ ਵੱਡੀ ਭੈਣ ਨੇ ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ, ਜਿੱਥੇ ਉਸ ਦੇ ਗਰਭਵਤੀ ਹੋਣ ਦਾ ਪਤਾ ਚੱਲਿਆ। ਫਿਰ ਉਨ੍ਹਾਂ ਨੇ ਪੁਲੀਸ ਕੋਲ ਕੇਸ ਦਰਜ ਕਰਵਾਇਆ। ਪੁਲੀਸ ਨੇ ਸ਼ੱਕੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਸ ਦਾ ਪਾਸਪੋਰਟ ਵੀ ਜ਼ਬਤ ਕੀਤਾ ਗਿਆ। -ਪੀਟੀਆਈ

 

 



[ad_2]

ਇਹ ਖ਼ਬਰ ਕਿਥੋਂ ਲਈ ਗਈ ਹੈ

Tags

Subscription For Radio Chann Pardesi