Loader

ਭਗਤ ਸਿੰਘ ਨੂੰ ਫਾਂਸੀ ਦੇ ਦ੍ਰਿਸ਼ ਦੀ ਰਿਹਰਸਲ ਕਰਦੇ ਬੱਚੇ ਦੀ ਮੌਤ

00
ਭਗਤ ਸਿੰਘ ਨੂੰ ਫਾਂਸੀ ਦੇ ਦ੍ਰਿਸ਼ ਦੀ ਰਿਹਰਸਲ ਕਰਦੇ ਬੱਚੇ ਦੀ ਮੌਤ

[ad_1]

ਚਿਤਰਾਦੁਰਗਾ (ਕਰਨਾਟਕ), 31 ਅਕਤੂਬਰ

ਇੱਕ ਬੱਚੇ ਦੀ ਭਗਤ ਸਿੰਘ ਨੂੰ ਫਾਂਸੀ ਦਿੱਤੇ ਜਾਣ ਸਬੰਧੀ ਦ੍ਰਿਸ਼ ਦੀ ਘਰ ਵਿੱਚ ਰਿਹਰਸਲ ਕਰਦਿਆਂ ਮੌਤ ਹੋ ਗਈ। ਉਹ ਆਪਣੇ ਸਕੂਲ ਦੇ ਪ੍ਰੋਗਰਾਮ ਲਈ ਨਾਟਕ ਦੀ ਤਿਆਰੀ ਕਰ ਰਿਹਾ ਸੀ। ਪੁਲੀਸ ਮੁਤਾਬਕ, ਇਹ ਘਟਨਾ ਸ਼ਨਿੱਚਰਵਾਰ ਰਾਤ ਦੀ ਹੈ। ਮ੍ਰਿਤਕ ਦੀ ਪਛਾਣ 12 ਸਾਲਾ ਸੰਜੈ ਗੌੜਾ ਵਜੋਂ ਹੋਈ ਹੈ। ਲੜਕਾ ਐੱਸਐੱਲਵੀ ਸਕੂਲ ਦਾ ਸੱਤਵੀਂ ਦਾ ਵਿਦਿਆਰਥੀ ਸੀ। ਉਸ ਨੇ ਇੱਕ ਨਾਟਕ ਵਿੱਚ ਆਜ਼ਾਦੀ ਘੁਲਾਟੀਏ ਭਗਤ ਸਿੰਘ ਦੀ ਮੁੱਖ ਭੂਮਿਕਾ ਨਿਭਾਉਣੀ ਸੀ। ਪੁਲੀਸ ਨੇ ਦੱਸਿਆ ਕਿ ਜਦੋਂ ਉਹ ਰਿਹਰਸਲ ਕਰ ਰਿਹਾ ਸੀ, ਉਸ ਸਮੇਂ ਘਰ ਵਿੱਚ ਕੋਈ ਨਹੀਂ ਸੀ। ਭਗਤ ਸਿੰਘ ਨੂੰ ਫਾਂਸੀ ਦਿੱਤੇ ਜਾਣ ਸਬੰਧੀ ਦ੍ਰਿਸ਼ ਦੀ ਰਿਹਰਸਲ ਕਰਦਿਆਂ ਸਬੱਬੀਂ ਉਸ ਦੀ ਮੌਤ ਹੋ ਗਈ। -ਪੀਟੀਆਈ



[ad_2]

ਇਹ ਖ਼ਬਰ ਕਿਥੋਂ ਲਈ ਗਈ ਹੈ

Tags

Subscription For Radio Chann Pardesi