Loader

ਭਾਰਤੀ ਦੂਤਾਵਾਸ ਵੱਲੋਂ ਨਾਗਰਿਕਾਂ ਲਈ ਐਡਵਾਈਜ਼ਰੀ ਜਾਰੀ

00
ਭਾਰਤੀ ਦੂਤਾਵਾਸ ਵੱਲੋਂ ਨਾਗਰਿਕਾਂ ਲਈ ਐਡਵਾਈਜ਼ਰੀ ਜਾਰੀ

[ad_1]

ਨਵੀਂ ਦਿੱਲੀ, 10 ਅਕਤੂਬਰ

ਯੂਕਰੇਨ ਵਿਚਲੀ ਭਾਰਤੀ ਅੰਬੈਸੀ ਨੇ ਭਾਰਤੀ ਨਾਗਰਿਕਾਂ ਨੂੰ ਯੂਕਰੇਨ ਵਿੱਚ ਗੈਰ-ਜ਼ਰੂਰੀ ਸਫ਼ਰ ਨਾ ਕਰਨ ਦੀ ਸਲਾਹ ਦਿੱਤੀ ਹੈ। ਅੰਬੈਸੀ ਨੇ ਕਿਹਾ ਕਿ ਭਾਰਤੀ ਨਾਗਰਿਕ ਯੂਕਰੇਨ ਦੀ ਯਾਤਰਾ ਕਰਨ ਤੋਂ ਟਾਲਾ ਵੱਟਣ ਅਤੇ ਇਥੇ ਰਹਿੰਦੇ ਭਾਰਤੀ ਲੋਕ ਅਣਸਰਦੇ ਨੂੰ ਹੀ ਘਰਾਂ ਤੋਂ ਬਾਹਰ ਨਿਕਲਣ ਤੇ ਆਪਣੀ ਮੌਜੂਦਾ ਠਹਿਰ ਬਾਰੇ ਮਿਸ਼ਨ ਨੂੰ ਸੂਚਿਤ ਕਰਨ। ਅੰਬੈਸੀ ਨੇ ਕਿਹਾ ਕਿ ਭਾਰਤੀ ਨਾਗਰਿਕ ਯੂਕਰੇਨੀ ਸਰਕਾਰ ਤੇ ਸਥਾਨਕ ਅਥਾਰਿਟੀਜ਼ ਵੱਲੋਂ ਜਾਰੀ ਸੁਰੱਖਿਆ ਦਿਸ਼ਾ ਨਿਰਦੇਸ਼ਾ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣ। ਇਸ ਦੌਰਾਨ ਭਾਰਤੀ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਉਹ ਯੂਕਰੇਨ ਤੇ ਰੂਸ ਦਰਮਿਆਨ ਵਧਦੇ ਤਣਾਅ ਤੋਂ ਫਿਕਰਮੰਦ ਹੈ। ਭਾਰਤ ਨੇ ਸੱਦਾ ਦਿੱਤਾ ਕਿ ਦੋਵੇਂ ਮੁਲਕ ਹਮਲਾਵਰ ਰੁਖ਼ ਛੱਡ ਕੇ ‘ਕੂਟਨੀਤੀ ਤੇ ਸੰਵਾਦ’ ਦੇ ਰਾਹ ਪੈਣ। -ਏਜੰਸੀ

[ad_2]

ਇਹ ਖ਼ਬਰ ਕਿਥੋਂ ਲਈ ਗਈ ਹੈ

Tags