ਭਾਰਤ ਜ਼ੈਲੇਂਸਕੀ ਨੂੰ ਸੰਯੁਕਤ ਰਾਸ਼ਟਰ ਸਭਾ ਨੂੰ ਸੰਬੋਧਨ ਕਰਨ ਦੀ ਇਜਾਜ਼ਤ ਦੇਣ ਦੇ ਹੱਕ ’ਚ
00

[ad_1]
ਸੰਯੁਕਤ ਰਾਸ਼ਟਰ, 16 ਸਤੰਬਰ
ਭਾਰਤ ਸਣੇ 100 ਤੋਂ ਵੱਧ ਮੁਲਕਾਂ ਨੇ ਅੱਜ ਜੰਗ ਦੇ ਝੰਬੇ ਦੇਸ਼ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੈਲੇਂਸਕੀ ਨੂੰ ਅਗਲੇ ਹਫ਼ਤੇ ਹੋਣ ਵਾਲੇ ਸੰਯੁਕਤ ਰਾਸ਼ਟਰ ਆਮ ਸਭਾ ਦੇ ਉੱਚ ਪੱਧਰੀ ਸੈਸ਼ਨ ਨੂੰ ਸੰਬੋਧਨ ਕਰਨ ਦੀ ਇਜਾਜ਼ਤ ਦੇਣ ਦੇ ਹੱਕ ਵਿੱਚ ਵੋਟ ਪਾਈ। ਸੰਯੁਕਤ ਰਾਸ਼ਟਰ ਦੇ 193 ਦੇਸ਼ ਮੈਂਬਰ ਹਨ। ਯੂਐੱਨ ਵਿੱਚ ਜ਼ੈਲੇਂਸਕੀ ਨੂੰ ਉੱਚ ਪੱਧਰੀ ਸੈਸ਼ਨ ਮੌਕੇ ਵਰਚੁਅਲੀ ਬਿਆਨ ਰਾਹੀਂ ਆਲਮੀ ਆਗੂਆਂ ਨੂੰ ਸੰਬੋਧਨ ਕਰਨ ਦੀ ਇਜਾਜ਼ਤ ਦੇਣ ਦੇ ਮਤੇ ’ਤੇ ਵੋਟਿੰਗ ਕਰਵਾਈ ਗਈ। 101 ਦੇਸ਼ਾਂ ਨੇ ਇਸ ਦੇ ਹੱਕ ਅਤੇ ਬੇਲਾਰੂਸ, ਕਿਊਬਾ, ਰੂਸ ਅਤੇ ਸੀਰੀਆ ਸਣੇ ਸੱਤ ਦੇਸ਼ਾਂ ਨੇ ਮਤੇ ਦੇ ਖ਼ਿਲਾਫ਼ ਵੋਟ ਪਾਈ। 19 ਦੇਸ਼ਾਂ ਨੇ ਇਸ ਵਿੱਚ ਹਿੱਸਾ ਨਹੀਂ ਲਿਆ।
[ad_2]
-
Previous ਸੀਯੂਈਟੀ-ਯੂਜੀ ਦੇ ਨਤੀਜੇ ਐਲਾਨੇ: 114 ਉਮੀਦਵਾਰਾਂ ਨੇ ਚਾਰ-ਪੰਜ ਵਿਸ਼ਿਆਂ ਵਿੱਚ 100 ਫ਼ੀਸਦੀ ਅੰਕ ਹਾਸਲ ਕੀਤੇ
-
Next ਦੁਬਈ ਤੋਂ ਆਈ ਉਡਾਣ ਰਾਹੀਂ ਲਿਆਂਦਾ 1050 ਗ੍ਰਾਮ ਸੋਨਾ ਬਰਾਮਦ