ਮੂਸੇਵਾਲਾ ਦੇ ਪਿਤਾ ਨੇ ਪਰਿਵਾਰ ਦੀ ਸਹਿਮਤੀ ਬਗ਼ੈਰ ਗੀਤ ਨਾ ਵਰਤਣ ਦੀ ਅਪੀਲ ਕੀਤੀ
00

[ad_1]
ਜੋਗਿੰਦਰ ਸਿੰਘ ਮਾਨ
ਮਾਨਸਾ, 6 ਅਕਤੂਬਰ
ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਅੱਜ ਆਪਣੇ ਫੇਸਬੁੱਕ ਪੇਜ ਰਾਹੀਂ ਕਿਹਾ ਹੈ ਕਿ ਕੁੱਝ ਫ਼ਿਲਮ ਨਿਰਮਾਤਾਵਾਂ ਵਲੋਂ ਪਰਿਵਾਰ ਦੀ ਸਹਿਮਤੀ ਤੋਂ ਬਿਨਾਂ ਉਨ੍ਹਾਂ ਦੇ ਮਰਹੂਮ ਪੁੱਤ ਦੇ ਰਿਕਾਰਡ ਗੀਤਾਂ ਨੂੰ ਵਰਤਿਆ ਜਾ ਰਿਹਾ ਹੈ, ਜੋ ਬਿਲਕੁਲ ਗ਼ਲਤ ਹੈ। ਉਨ੍ਹਾਂ ਕਿਹਾ ਕਿ ਪਿਛਲੇ ਦੋ ਤਿੰਨ ਦਿਨਾਂ ਤੋਂ ਰਿਕਾਰਡ ਗੀਤਾਂ ਨੂੰ ਲੀਕ ਵੀ ਕੀਤਾ ਜਾ ਰਿਹਾ ਹੈ, ਜਿਸ ’ਤ ਕਾਰਵਾਈ ਕਰਨੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲਾ ਨੂੰ ‘ਜਿਉਂਦਾ’ ਰੱਖਣ ਲਈ, ਇਨ੍ਹਾਂ ਗੀਤਾਂ ਦਾ ਲੀਕ ਹੋਣਾ ਕੋਈ ਚੰਗੀ ਗੱਲ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇ ਕਿਸੇ ਨੇ ਕੋਈ ਗੀਤ ਨੂੰ ਵਰਤਣਾ ਹੈ ਤਾਂ ਉਹ ਪਰਿਵਾਰ ਦੀ ਸਹਿਮਤੀ ਨਾਲ ਹੀ ਵਰਤ ਸਕਦਾ ਹੈ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਪਰਿਵਾਰ ਨੂੰ ਬਗੈਰ ਕਾਰਨ ਸੰਘਰਸ਼ ਵਿਚ ਨਾ ਪਾਇਆ ਜਾਵੇ ਅਤੇ ਸਿੱਧੂ ਮੂਸੇਵਾਲਾ ਦੀ ਸਾਲਾਂ ਦੀ ਮਿਹਨਤ ਨੂੰ ਠੇਸ ਨਾ ਪਹੁੰਚਾਈਂ ਜਾਵੇ।
[ad_2]
-
Previous ਥਾਈਲੈਂਡ: ਬਾਲ ਕੇਅਰ ਸੈਂਟਰ ’ਚ ਗੋਲੀਬਾਰੀ: 22 ਬੱਚਿਆਂ ਸਣੇ 34 ਮੌਤਾਂ
-
Next ਉੱਤਰਾਖੰਡ: ਸੱਤ ਹੋਰ ਪਰਬਤਾਰੋਹੀਆਂ ਦੀਆਂ ਲਾਸ਼ਾਂ ਮਿਲੀਆਂ