Loader

ਮੋਗਾ: ਨਸ਼ਾ ਤਸਕਰ ਨੇ ਪੁਲੀਸ ’ਤੇ ਗੋਲੀਬਾਰੀ ਕੀਤੀ, ਜ਼ਖ਼ਮੀ ਹੌਲਦਾਰ ਨੇ ਹਮਲਾਵਾਰ ਨੂੰ ਕਾਬੂ ਕੀਤਾ

00
ਮੋਗਾ: ਨਸ਼ਾ ਤਸਕਰ ਨੇ ਪੁਲੀਸ ’ਤੇ ਗੋਲੀਬਾਰੀ ਕੀਤੀ, ਜ਼ਖ਼ਮੀ ਹੌਲਦਾਰ ਨੇ ਹਮਲਾਵਾਰ ਨੂੰ ਕਾਬੂ ਕੀਤਾ

[ad_1]

ਰਾਜਵਿੰਦਰ ਰੌਂਤਾ

ਨਿਹਾਲ ਸਿੰਘ ਵਾਲਾ/ ਮੋਗਾ, 19 ਅਕਤੂਬਰ

ਮੋਗਾ ਵਿੱਚ ਨਸ਼ਾ ਤਸਕਰਾਂ ਨੂੰ ਫੜਨ ਆਈ ਫਿਲੌਰ ਦੀ ਸਦਰ ਪੁਲੀਸ ਉੱਪਰ ਨਸ਼ਾ ਤਸਕਰ ਨੇ ਗੋਲੀ ਚਲਾ ਦਿੱਤੀ। ਇਸ ਕਾਰਨ ਜ਼ਖਮੀ ਹੋਏ ਹੌਲਦਾਰ ਨੇ ਇਕ ਨਸ਼ਾ ਤਸਕਰ ਨੂੰ ਗ੍ਰਿਫਤਾਰ ਕਰਨ ਵਿੱਚ ਬਹਾਦਰੀ ਵਿਖਾਈ ਹੈ। ਪੁਲੀਸ ਅਕੈਡਮੀ ਫਿਲੌਰ ਵਿਚ ਪੁਲੀਸ ਕਾਂਸਟੇਬਲਾਂ ਤੱਕ ਡਰੱਗਜ਼ ਪਹੁੰਚਾਉਣ ਵਾਲੇ ਰੈਕੇਟ ਵਿੱਚ ਸ਼ਾਮਲ ਸਮੱਗਲਰ ਨੂੰ ਗ੍ਰਿਫਤਾਰ ਕਰਨ ਲਈ, ਜਦ ਫਿਲੌਰ ਪੁਲੀਸ ਮੋਗਾ ਦੇ ਨੇੜਲੇ ਪਿੰਡ ਦੁਨੇਕੇ ਵਿੱਚ ਪੁੱਜੀ ਤਾਂ ਨਸ਼ਾ ਤਸਕਰਾਂ ਵੱਲੋਂ ਫਾਇਰਿੰਗ ਕੀਤੀ ਗਈ। ਇਸ ਵਿੱਚ ਹੌਲਦਾਰ ਮਨਦੀਪ ਸਿੰਘ ਜ਼ਖ਼ਮੀ ਹੋ ਗਿਆ ਪਰ ਜ਼ਖਮੀ ਨੇ ਬਹਾਦਰੀ ਦਿਖਾਉਂਦਿਆਂ ਇਕ ਸਮੱਗਲਰ ਨੂੰ ਕਾਬੂ ਕਰ ਲਿਆ, ਜਿਸ ਦੀ ਪਛਾਣ ਗਗਨਦੀਪ ਵਜੋਂ ਹੋਈ ਹੈ। ਗਗਨਦੀਪ ਕੋਲੋਂ ਪਿਸਤੌਲ ਅਤੇ ਹੈਰੋਇਨ ਬਰਾਮਦ ਕਰ ਕੇ ਉਸ ਨੂੰ ਗਿ੍ਫ਼ਤਾਰ ਕਰ ਕੇ ਥਾਣਾ ਫਿਲੌਰ ਵਿਖੇ ਲਿਆਂਦਾ ਗਿਆ। ਜ਼ਖ਼ਮੀ ਹੌਲਦਾਰ ਨੂੰ ਵੀ ਇਲਾਜ ਲਈ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ, ਜਿਸ ਦੀ ਹਾਲਤ ਖਤਰੇ ਤੋਂ ਬਾਹਰ ਹੈ।[ad_2]

ਇਹ ਖ਼ਬਰ ਕਿਥੋਂ ਲਈ ਗਈ ਹੈ

Tags