Loader

ਮੋਦੀ ਤੇ ਰਾਹੁਲ ਨੇ ਇਲਾ ਭੱਟ ਦੇ ਦੇਹਾਂਤ ’ਤੇ ਸੋਗ ਜਤਾਇਆ

00
ਮੋਦੀ ਤੇ ਰਾਹੁਲ ਨੇ ਇਲਾ ਭੱਟ ਦੇ ਦੇਹਾਂਤ ’ਤੇ ਸੋਗ ਜਤਾਇਆ

[ad_1]

ਅਹਿਮਦਾਬਾਦ, 2 ਨਵੰਬਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕਾਂਗਰਸ ਆਗੂ ਰਾਹੁਲ ਗਾਂਧੀ ਸਣੇ ਹੋਰਨਾਂ ਨੇ ਮਹਿਲਾਵਾਂ ਦੇ ਹੱਕਾਂ ਬਾਰੇ ਕਾਰਕੁਨ ਇਲਾ ਭੱਟ ਦੇ ਅਕਾਲ ਚਲਾਣੇ ’ਤੇ ਦੁਖ ਦਾ ਇਜ਼ਹਾਰ ਕੀਤਾ ਹੈ। ਪਦਮ ਭੂਸ਼ਨ ਜੇਤੂ ਭੱਟ(89) ਦਾ ਉਮਰ ਨਾਲ ਜੁੜੇ ਸਿਹਤ ਵਿਗਾੜਾਂ ਕਰਕੇ ਅੱਜ ਦੇਹਾਂਤ ਹੋ ਗਿਆ ਸੀ। ਸ੍ਰੀ ਮੋਦੀ ਨੇ ਗੁਜਰਾਤੀ ਵਿੱਚ ਕੀਤੇ ਟਵੀਟ ’ਚ ਕਿਹਾ, ‘‘ਇਲਾਬੇਨ ਭੱਟ ਦੇ ਦੇਹਾਂਤ ਦਾ ਜਾਣ ਕੇ ਬੜਾ ਦੁਖ ਹੋਇਆ। ਉਨ੍ਹਾਂ ਨੂੰ ਮਹਿਲਾਵਾਂ ਦੇ ਸਸ਼ਕਤੀਕਰਨ, ਸਮਾਜ ਸੇਵਾ ਤੇ ਨੌਜਵਾਨਾਂ ਨੂੰ ਸਿੱਖਿਆ ਲਈ ਕੀਤੇ ਕੰਮਾਂ ਦੇ ਪ੍ਰਚਾਰ ਪਾਸਾਰ ਲਈ ਯਾਦ ਕੀਤਾ ਜਾਵੇਗਾ।’’ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਭੱਟ ਨੇ ਆਪਣੀ ਸਾਰੀ ਜ਼ਿੰਦਗੀ ਮਹਾਤਮਾ ਗਾਂਧੀ ਦੇ ਆਦਰਸ਼ਾਂ ਨੂੰ ਸਮਰਪਿਤ ਕੀਤੇ ਤੇ ਲੱਖਾਂ ਮਹਿਲਾਵਾਂ ਨੂੰ ਸਸ਼ਕਤ ਬਣਾ ਕੇ ਉਨ੍ਹਾਂ ਦੀ ਜ਼ਿੰਦਗੀ ਬਦਲ ਦਿੱਤੀ।’’ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਵੀ ਟਵੀਟ ਕਰਕੇ ਉਨ੍ਹਾਂ ਨੂੰ ‘ਮਹਿਲਾਵਾਂ ਦੇ ਹੱਕਾਂ ਦੀ ਮੋਢੀ’ ਕਰਾਰ ਦਿੱਤਾ। -ਪੀਟੀਆਈ[ad_2]

ਇਹ ਖ਼ਬਰ ਕਿਥੋਂ ਲਈ ਗਈ ਹੈ

Tags