Loader

ਰਾਜਸਥਾਨ: ਝਗੜੇ ਵਿੱਚ ਪਿਓ ਤੇ ਦੋ ਪੁੱਤਰਾਂ ਦਾ ਕਤਲ

00
ਰਾਜਸਥਾਨ: ਝਗੜੇ ਵਿੱਚ ਪਿਓ ਤੇ ਦੋ ਪੁੱਤਰਾਂ ਦਾ ਕਤਲ

[ad_1]

ਜੈਪੁਰ, 13 ਅਕਤੂਬਰ

ਰਾਜਸਥਾਨ ਦੇ ਭਰਤਪੁਰ ਜ਼ਿਲ੍ਹੇ ਵਿੱਚ ਅੱਜ ਸ਼ਾਮ ਦੋ ਧਿਰਾਂ ਵਿਚਾਲੇ ਹੋਈ ਇਕ ਹਿੰਸਕ ਝੜਪ ਵਿੱਚ ਇੱਕੋ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਮੌਤ ਹੋ ਗਈ। ਇਹ ਜਾਣਕਾਰੀ ਪੁਲੀਸ ਨੇ ਦਿੱਤੀ। ਮ੍ਰਿਤਕਾਂ ’ਚ ਇਕ ਪੁਲੀਸ ਦਾ ਸਿਪਾਹੀ ਵੀ ਸ਼ਾਮਲ ਹੈ। ਮ੍ਰਿਤਕਾਂ ਦੀ ਪਛਾਣ ਬ੍ਰਿਜੇਂਦਰ ਸਿੰਘ ਵਾਸੀ ਪਿੰਡ ਪਠੇਨਾ, ਥਾਣਾ ਭੁਸਾਵਾਰ ਅਤੇ ਉਸ ਦੇ ਦੋ ਪੁੱਤਰਾਂ ਕਿਸ਼ਨ ਸਿੰਘ ਅਤੇ ਹੇਮੰਤ ਸਿੰਘ ਵਜੋਂ ਹੋਈ ਹੈ। ਇਸ ਝਗੜੇ ਵਿੱਚ ਬ੍ਰਿਜੇਂਦਰ ਸਿੰਘ ਦੇ ਤੀਜੇ ਪੁੱਤਰ ਯਦੁਰਾਜ ਸਿੰਘ ਸਣੇ ਦੋ ਵਿਅਕਤੀ ਜ਼ਖ਼ਮੀ ਹੋ ਗਏ। -ਪੀਟੀਆਈ[ad_2]

ਇਹ ਖ਼ਬਰ ਕਿਥੋਂ ਲਈ ਗਈ ਹੈ

Tags