ਵਸੂਲੀ ਕੇਸ: ਦਿੱਲੀ ਪੁਲੀਸ ਵੱਲੋਂ ਜੈਕੁਲਿਨ ਫਰਨਾਂਡੇਜ਼ ਨੂੰ ਮੁੜ ਸੰਮਨ
00

[ad_1]
ਨਵੀਂ ਦਿੱਲੀ, 18 ਸਤੰਬਰ
ਦਿੱਲੀ ਪੁਲੀਸ ਦੇ ਆਰਥਿਕ ਅਪਰਾਧ ਵਿੰਗ ਨੇ ਕਥਿਤ ਠੱਗ ਸੁਕੇਸ਼ ਚੰਦਰਸ਼ੇਖਰ ਨਾਲ ਜੁੜੇ ਵਸੂਲੀ ਕੇਸ ਵਿੱਚ ਅਦਾਕਾਰ ਜੈਕੁਲਿਨ ਫਰਨਾਂਡੇਜ਼ ਨੂੰ ਸੋਮਵਾਰ ਲਈ ਮੁੜ ਸੰਮਨ ਕੀਤਾ ਹੈ। ਦਿੱਲੀ ਪੁਲੀਸ ਨੇ ਇਸ ਕੇਸ ਵਿੱਚ ਕਥਿਤ ਭੂਮਿਕਾ ਲਈ ਫਰਨਾਂਡੇਜ਼ ਤੋਂ ਪਿਛਲੇ ਦਿਨੀਂ ਪੁੱਛ-ਪੜਤਾਲ ਕੀਤੀ ਸੀ। ਅਦਾਕਾਰਾ ਨੂੰ ਭਲਕੇ ਸਵੇਰੇ 11 ਵਜੇ ਮੰਦਿਰ ਮਾਰਗ ਸਥਿਤ ਆਰਥਿਕ ਅਪਰਾਧ ਵਿੰਗ ਦੇ ਦਫ਼ਤਰ ਵਿੱਚ ਪੇਸ਼ ਹੋਣ ਲਈ ਕਿਹਾ ਹੈ। ਚੇਤੇ ਰਹੇ ਕਿ ਅਦਾਕਾਰਾ ਨੋਰਾ ਫਤੇਹੀ ਤੋਂ ਵੀ ਲੰਘੇ ਦਿਨੀਂ ਇਸ ਮਾਮਲੇ ਵਿੱਚ ਪੁੱਛ-ਪੜਤਾਲ ਕੀਤੀ ਸੀ। -ਪੀਟੀਆਈ
[ad_2]
-
Previous ਯੂਨੀਵਰਸਿਟੀ ਵਿਦਿਆਰਥੀ ਪ੍ਰਦਰਸ਼ਨ: ਕੌਮੀ ਮਹਿਲਾ ਕਮਿਸ਼ਨ ਨੇ ਲਿਆ ਘਟਨਾ ਦਾ ਨੋਟਿਸ
-
Next ਆਈਐੱਮਐੱਫ ਨਾਲ ਸਮਝੌਤੇ ਬਾਰੇ ਲੈਣਦਾਰਾਂ ਨੂੰ ਜਾਣਕਾਰੀ ਦੇਵੇਗਾ ਸ੍ਰੀਲੰਕਾ