Loader

ਵਿਦੇਸ਼ ਗਈ ਪਤਨੀ ਵੱਲੋਂ ਤਲਾਕ ਦਾ ਨੋਟਿਸ ਭੇਜਣ ’ਤੇ ਖ਼ੁਦਕੁਸ਼ੀ

00
ਵਿਦੇਸ਼ ਗਈ ਪਤਨੀ ਵੱਲੋਂ ਤਲਾਕ ਦਾ ਨੋਟਿਸ ਭੇਜਣ ’ਤੇ ਖ਼ੁਦਕੁਸ਼ੀ

[ad_1]

ਧੂਰੀ/ਮਸਤੁਆਣਾ ਸਾਹਿਬ: ਪਿੰਡ ਕਾਂਝਲਾ ਦੇ ਇੱਕ ਨੌਜਵਾਨ ਨੇ ਵਿਦੇਸ਼ ਗਈ ਆਪਣੀ ਪਤਨੀ ਵੱਲੋਂ ਤਲਾਕ ਦਾ ਨੋਟਿਸ ਭੇਜੇ ਜਾਣ ਮਗਰੋਂ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਮ੍ਰਿਤਕ ਦੀ ਪਛਾਣ ਜਸਮੀਤ ਸਿੰਘ (34) ਪੁੱਤਰ ਮਰਹੂਮ ਜਸਪਾਲ ਸਿੰਘ ਵਜੋਂ ਹੋਈ ਹੈ। ਮ੍ਰਿਤਕ ਦੇ ਤਾਏ ਦੇ ਲੜਕੇ ਇਕਬਾਲ ਸਿੰਘ ਨੇ ਦੱਸਿਆ ਕਿ ਜਸਮੀਤ ਸਿੰਘ 2019 ਵਿੱਚ ਆਪਣੀ ਪਤਨੀ ਜਸਪ੍ਰੀਤ ਕੌਰ ਨਾਲ ਵਿਜ਼ਿਟਰ ਵੀਜ਼ੇ ’ਤੇ ਆਸਟ੍ਰੇਲੀਆ ਗਿਆ ਸੀ, ਜਿਥੇ ਜਸਪ੍ਰੀਤ ਦਾ ਸਟੱਡੀ ਵੀਜ਼ਾ ਲਗਵਾ ਦਿੱਤਾ ਗਿਆ ਤੇ ਜਸਮੀਤ ਮਹੀਨੇ ਬਾਅਦ ਪਿੰਡ ਪਰਤ ਆਇਆ। ਕੁਝ ਦਿਨ ਪਹਿਲਾਂ ਹੀ ਜਸਪ੍ਰੀਤ ਨੇ ਉਸ ਨੂੰ ਤਲਾਕ ਦਾ ਨੋਟਿਸ ਭੇਜ ਦਿੱਤਾ ਤੇ ਖਾਤੇ ਵਿੱਚੋਂ ਸਾਰੇ ਪੈਸੇ ਵੀ ਕਢਵਾ ਲੲੇ, ਜਿਸ ਕਾਰਨ ਉਹ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਚੱਲ ਰਿਹਾ ਸੀ। ਇਸੇ ਪ੍ਰੇਸ਼ਾਨੀ ਕਾਰਨ ਅੱਜ ਸਵੇਰੇ ਉਸ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਇਸ ਸਬੰਧੀ ਥਾਣਾ ਸਦਰ ਧੂਰੀ ਦੇ ਐੱਸਐੱਚਓ ਸੁਖਵਿੰਦਰ ਸਿੰਘ ਗਿੱਲ ਨੇ ਇਸ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਮ੍ਰਿਤਕ ਕੋਲੋਂ ਇੱਕ ਖ਼ੁਦਕੁਸ਼ੀ ਨੋਟ ਬਰਾਮਦ ਹੋਇਆ ਹੈ, ਜਿਸ ਵਿੱਚ ਉਸ ਨੇ ਆਪਣੀ ਪਤਨੀ, ਸੱਸ, ਸਾਲੀ ਅਤੇ ਸਾਂਢੂ ਚਾਰ ਜਣਿਆਂ ਨੂੰ ਦੋਸ਼ੀ ਠਹਿਰਾਇਆ ਹੈ। ਉਨ੍ਹਾਂ ਦੱਸਿਆ ਕਿ ਖ਼ੁਦਕੁਸ਼ੀ ਨੋਟ ਤੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ’ਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ। -ਖੇਤਰੀ ਪ੍ਰਤੀਨਿਧ/ਪੱਤਰ ਪ੍ਰੇਰਕ



[ad_2]

ਇਹ ਖ਼ਬਰ ਕਿਥੋਂ ਲਈ ਗਈ ਹੈ

Tags