ਵੱਡੇ ਸੰਘਰਸ਼ਾਂ ਅਤੇ ਅਹਿਮ ਚੁਣੌਤੀਆਂ ਦੇ ਟਾਕਰੇ ਲਈ ਇਕਜੁੱਟ ਰਹਿਣ ਦੀ ਲੋੜ: ਸ਼ੀ

[ad_1]
ਪੇਈਚਿੰਗ, 2 ਅਕਤੂਬਰ
ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦਾ ਕਹਿਣਾ ਹੈ ਕਿ ਕਮਿਊਨਿਸਟ ਪਾਰਟੀ ਨੂੰ ‘ਵੱਡੇ ਸੰਘਰਸ਼ਾਂ ਤੇ ਪ੍ਰਮੁੱਖ ਜੋਖ਼ਮਾਂ ਦੇ ਟਾਕਰੇ’ ਲਈ ਇਕਜੁੱਟ ਰਹਿਣਾ ਚਾਹੀਦਾ ਹੈ। ਜਿਨਪਿੰਗ ਨੇ ਪਾਰਟੀ ਮੈਂਬਰਾਂ ਨੂੰ ਇਹ ਨਸੀਹਤ ਅਜਿਹੇ ਮੌਕੇ ਦਿੱਤੀ ਹੈ ਜਦੋਂ ਸੱਤਾਧਾਰੀ ਪਾਰਟੀ ਦਾ ਅਹਿਮ ਇਜਲਾਸ ਅਗਲੇ ਦਿਨਾਂ ਵਿੱਚ ਹੋਣ ਵਾਲਾ ਹੈ। ਇਜਲਾਸ ਵਿੱਚ ਜਿਨਪਿੰਗ ਨੂੰ ਰਿਕਾਰਡ ਤੀਜੀ ਵਾਰ ਪੰਜ ਸਾਲਾਂ ਲਈ ਪਾਰਟੀ ਆਗੂ ਦਾ ਅਹੁਦਾ ਮਿਲਣਾ ਲਗਪਗ ਤੈਅ ਹੈ। ਪਾਰਟੀ ਦੇ ਰਸਾਲੇ ‘ਕਿਊਸ਼ੀ’ ਵਿੱਚ ਸ਼ਨਿਚਰਵਾਰ ਨੂੰ ਚੀਨ ਦੇ ਕੌਮੀ ਦਿਹਾੜੇ ਮੌਕੇ ਛਪੇ ਮਜ਼ਮੂਨ ਵਿਚ 69 ਸਾਲਾ ਸ਼ੀ ਨੇ ਕਿਹਾ ਕਿ ਉਨ੍ਹਾਂ ਦਾ ਮੁਲਕ ਆਪਣੇ ਮਹਾਨ ਰਾਸ਼ਟਰੀ ਪੁਨਰ-ਨਿਰਮਾਣ ਦੇ ਟੀਚੇ ਨੂੰ ਪ੍ਰਾਪਤ ਕਰਨ ਦੇ “ਕਦੇ ਵੀ ਨੇੜੇ ਨਹੀਂ ਸੀ”, ਪਰ ਆਖਰੀ ਪੈਂਡਾ (ਮੀਲ) ਖ਼ਤਰਿਆਂ ਅਤੇ ਚੁਣੌਤੀਆਂ ਨਾਲ ਭਰਿਆ ਹੋਵੇਗਾ।
ਹਾਂਗਕਾਂਗ ਆਧਾਰਿਤ ਸਾਊਥ ਚਾਈਨਾ ਮੌਰਨਿੰਗ ਪੋਸਟ ਨੇ ਐਤਵਾਰ ਨੂੰ ਆਪਣੀ ਇਕ ਰਿਪੋਰਟ ਵਿੱਚ ਕਿਹਾ ਕਿ ਸ਼ੀ ਨੇ ਲਿਖਿਆ, ‘‘ਸਾਡੀ ਪਾਰਟੀ ਨੂੰ ਅਹਿਮ ਚੁੁਣੌਤੀਆਂ ਦੇ ਅਸਰਦਾਰ ਟਾਕਰੇ, ਵੱਡੇ ਜੋਖ਼ਮਾਂ ਤੋਂ ਬਚਾਉਣ, ਪ੍ਰਮੁੱਖ ਅੜਿੱਕੇ ਤੇ ਅੰਤਰ-ਵਿਰੋਧ ਦੂਰ ਕਰਨ ਤੇ ਲੋਕਾਂ ਦੀ ਅਗਵਾਈ ਕਰਨ ਲਈ ਇਕਜੁੱਟ ਹੋਣਾ ਚਾਹੀਦਾ ਹੈ। ਸਾਨੂੰ ਨਵੀਆਂ ਇਤਿਹਾਸਕ ਵਿਸ਼ੇਸ਼ਤਾਵਾਂ ਤਹਿਤ ਵੱਡੇ ਸੰਘਰਸ਼ਾਂ ਨਾਲ ਅੱਗੇ ਵਧਣਾ ਚਾਹੀਦਾ ਹੈ।’’ ਸ਼ੀ ਹਾਲਾਂਕਿ ਇਸ ਬਾਰੇ ਬਹੁਤੇ ਵਿਸਥਾਰ ’ਚ ਨਹੀਂ ਗਏ। ਚੀਨੀ ਸਦਰ ਦੀਆਂ ਇਹ ਟਿੱਪਣੀਆਂ 9.6 ਕਰੋੜ ਮੈਂਬਰਾਂ ਵਾਲੀ ਮਜ਼ਬੂਤ ਚੀਨੀ ਕਮਿਊਨਿਸਟ ਪਾਰਟੀ (ਸੀਪੀਸੀ) ਲਈ ਨਸੀਹਤ ਹਨ ਕਿਉਂਕਿ ਪਾਰਟੀ ਦਾ ਪੰਜ ਸਾਲਾਂ ਵਿੱਚ ਇਕ ਵਾਰ ਹੋਣ ਵਾਲਾ ਇਜਲਾਸ 16 ਅਕਤੂਬਰ ਨੂੰ ਹੈ। ਇਜਲਾਸ ਵਿੱਚ ਪਾਰਟੀ ਆਗੂਆਂ ਵੱਲੋਂ ਨਵੀਆਂ ਸਿਆਸੀ ਤੇ ਆਰਥਿਕ ਨੀਤੀਆਂ ਦੇ ਭਵਿੱਖੀ ਚੌਖਟੇ ਬਾਰੇ ਵਿਚਾਰ ਚਰਚਾ ਕੀਤੀ ਜਾਵੇਗੀ। ਇਜਲਾਸ ਦੌਰਾਨ ਸ਼ੀ ਨੂੰ ਪੰਜ ਸਾਲ ਦੇ ਇਕ ਹੋਰ ਕਾਰਜਕਾਲ ਜਾਂ ਫਿਰ ਤਾਉਮਰ ਲਈ ਸੱਤਾ ਵਿੱਚ ਬਣੇ ਰਹਿਣ ਦੀ ਤਾਈਦ ਕੀਤੀ ਜਾ ਸਕਦੀ ਹੈ। ਜੇਕਰ ਅਜਿਹਾ ਹੋ ਗਿਆ ਤਾਂ ਸ਼ੀ ਪਾਰਟੀ ਦੇ ਬਾਨੀ ਮਾਓ ਜ਼ੇ ਤੁੰਗ ਮਗਰੋਂ ਪਹਿਲੇ ਆਗੂ ਹੋਣਗੇ ਜੋ ਦਸ ਸਾਲ ਦੇ ਕਾਰਜਕਾਲ ਤੋਂ ਬਾਅਦ ਵੀ ਸੱਤਾ ਵਿੱਚ ਬਣੇ ਰਹਿਣਗੇ। ਸ਼ੀ ਦਾ ਦਸ ਸਾਲਾ ਕਾਰਜਕਾਲ ਇਸੇ ਸਾਲ ਪੂਰਾ ਹੋ ਰਿਹਾ ਹੈ। -ਪੀਟੀਆਈ
ਚੀਨ ਨੂੰ ਡੱਕਣ ਲਈ ਭਾਰਤ-ਤਾਇਵਾਨ ਰਲ ਕੇ ਕੰਮ ਕਰਨ: ਗੇਰ
ਨਵੀਂ ਦਿੱਲੀ: ਤਾਇਵਾਨ ਦੇ ਸਫ਼ੀਰ ਬੌਸ਼ੁਆਨ ਗੇਰ ਨੇ ਖ਼ਿੱਤੇ ’ਚ ਚੀਨ ਦੇ ਹਮਲਾਵਰ ਰੁਖ਼ ਦਾ ਜ਼ਿਕਰ ਕਰਦਿਆਂ ਕਿਹਾ ਹੈ ਕਿ ਭਾਰਤ ਅਤੇ ਤਾਇਵਾਨ ਨੂੰ ਤਾਨਾਸ਼ਾਹੀ ਤੋਂ ਖ਼ਤਰਾ ਹੈ ਅਤੇ ਹੁਣ ਸਮਾਂ ਆ ਗਿਆ ਹੈ ਕਿ ਦੋਵੇਂ ਮੁਲਕ (ਭਾਰਤ ਤੇ ਤਾਇਵਾਨ) ਰਣਨੀਤਕ ਤੌਰ ’ਤੇ ਆਪਸ ’ਚ ਸਹਿਯੋਗ ਕਰਨ। ਗੇਰ ਨੇ ਖ਼ਬਰ ਏਜੰਸੀ ਨੂੰ ਦਿੱਤੇ ਇੰਟਰਵਿਊ ’ਚ ਖ਼ਿੱਤੇ ’ਚ ਤਣਾਅ ਵਧਣ ਲਈ ਪੂਰਬੀ ਅਤੇ ਦੱਖਣੀ ਚੀਨ ਸਾਗਰ, ਹਾਂਗਕਾਂਗ ਅਤੇ ਗਲਵਾਨ ਘਾਟੀ ’ਚ ਚੀਨ ਦੇ ਕਦਮਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਤਾਇਵਾਨ ਅਤੇ ਭਾਰਤ ਨੂੰ ‘ਤਾਨਾਸ਼ਾਹੀ ਦੇ ਵਿਸਥਾਰ ਨੂੰ ਰੋਕਣ’ ਲਈ ਹੱਥ ਮਿਲਾਉਣ ਦੀ ਲੋੜ ਹੈ। ਅਮਰੀਕੀ ਸਪੀਕਰ ਨੈਨਸੀ ਪੈਲੋਸੀ ਦੇ ਅਗਸਤ ’ਚ ਤਾਇਵਾਨ ਦੌਰੇ ਮਗਰੋਂ ਚੀਨ ਨੇ 2.3 ਕਰੋੜ ਤੋਂ ਜ਼ਿਆਦਾ ਆਬਾਦੀ ਵਾਲੇ ਟਾਪੂਆਂ ਖ਼ਿਲਾਫ਼ ਹਮਲਾਵਰ ਰੁਖ ਤੇਜ਼ ਕਰ ਦਿੱਤਾ ਹੈ। ਗੇਰ ਨੇ ਕਿਹਾ ਕਿ ਪੈਲੋਸੀ ਦੇ ਤਾਇਵਾਨ ਦੌਰੇ ਦੇ ਜਵਾਬ ’ਚ ਚੀਨੀ ਫ਼ੌਜ ਦੇ ਹਮਲਾਵਰ ਰਵੱਈਏ ਦੌਰਾਨ ਭਾਰਤ ਦੇ ਸਟੈਂਡ ਦੀ ਉਹ ਸ਼ਲਾਘਾ ਕਰਦੇ ਹਨ। ਸਫ਼ੀਰ ਨੇ ਕਿਹਾ ਕਿ ਚੀਨੀ ਫ਼ੌਜ ਨੇ ਤਾਇਵਾਨ ਅਤੇ ਜਾਪਾਨ ਦੇ ਪਾਣੀਆਂ ਤੇ ਹਵਾਈ ਖੇਤਰ ’ਚ ਹਮਲਾਵਰ ਰੁਖ ਅਪਣਾਇਆ ਹੋਇਆ ਹੈ ਜਿਸ ਨਾਲ ਹਿੰਦ-ਪ੍ਰਸ਼ਾਂਤ ਖ਼ਿੱਤੇ ’ਚ ਸ਼ਾਂਤੀ ਤੇ ਸੁਰੱਖਿਆ ਲਈ ਖ਼ਤਰਾ ਖੜ੍ਹਾ ਹੋ ਗਿਆ ਹੈ। ਗੇਰ ਨੇ ਕ ਿਹਾ ਕਿ ਤਾਇਵਾਨ ’ਚ ਯੋਗ ਅਤੇ ਬੌਲੀਵੁੱਡ ਫਿਲਮਾਂ ਦੀ ਦੀਵਾਨਗੀ ਲਗਾਤਾਰ ਵਧਦੀ ਜਾ ਰਹੀ ਹੈ। -ਪੀਟੀਆਈ
[ad_2]
-
Previous ਗੁਰਦੁਆਰਾ ਪੰਜਾ ਸਾਹਿਬ ’ਚ ਬੇਅਦਬੀ; ਸਿੱਖ ਭਾਈਚਾਰੇ ਵਿੱਚ ਰੋਸ
-
Next ਭਗਵੰਤ ਮਾਨ ਸਰਕਾਰ ਨੇ ਭਾਰੀ ਬਹੁਮਤ ਨਾਲ ਜਿੱਤਿਆ ਭਰੋਸਗੀ ਮਤਾ; ਪੰਜਾਬ ਵਿਧਾਨ ਸਭਾ ਸੈਸ਼ਨ ਸਮਾਪਤ