Loader

ਸ਼ਾਓਮੀ ਦੇ 5551 ਕਰੋੜ ਰੁਪਏ ਜ਼ਬਤ ਕਰਨ ਨੂੰ ਮਨਜ਼ੂਰੀ

00
ਸ਼ਾਓਮੀ ਦੇ 5551 ਕਰੋੜ ਰੁਪਏ ਜ਼ਬਤ ਕਰਨ ਨੂੰ ਮਨਜ਼ੂਰੀ

[ad_1]

ਨਵੀਂ ਦਿੱਲੀ: ਐੱਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਅੱਜ ਕਿਹਾ ਕਿ ਫੌਰੇਨ ਐਕਸਚੇਂਜ ਮੈਨੇਜਮੈਂਟ ਐਕਟ (ਫੇਮਾ) ਅਧੀਨ ਆਉਂਦੀ ਸਮਰੱਥ ਅਥਾਰਿਟੀ ਨੇ ਚੀਨੀ ਮੋਬਾਈਲ ਫੋਨ ਨਿਰਮਾਤਾ ਕੰਪਨੀ ਸ਼ਾਓਮੀ ਦੇ ਬੈਂਕਾਂ ਵਿੱਚ ਜਮ੍ਹਾਂ 5551 ਕਰੋੜ ਰੁਪਏ ਤੋਂ ਵੱਧ ਦੀ ਰਕਮ ਨੂੰ ਜ਼ਬਤ ਕਰਨ ਦੀ ਖੁੱਲ੍ਹ ਦੇ ਦਿੱਤੀ ਹੈ। ਸੰਘੀ ਜਾਂਚ ਏਜੰਸੀ ਨੇ ਦਾਅਵਾ ਕੀਤਾ ਕਿ ਭਾਰਤ ਵਿੱਚ ਇਸ ਤੋਂ ਪਹਿਲਾਂ ਇੰਨੀ ਵੱਡੀ ਰਕਮ ਕਦੇ ਜ਼ਬਤ ਨਹੀਂ ਕੀਤੀ ਗਈ। ਏਜੰਸੀ ਨੇ ਮਸ਼ਹੂਰ ਚੀਨੀ ਫੋਨ ਨਿਰਮਾਤਾ ’ਤੇ ਰਾਇਲਟੀ ਦੀ ਆੜ ਵਿੱਚ 5,551.27 ਕਰੋੜ ਰੁਪਏ ਦੀ ਵਿਦੇਸ਼ੀ ਮੁਦਰਾ ਤਿੰਨ ਇਕਾਈਆਂ- ਇਕ ਸ਼ਾਓਮੀ ਗਰੁੱਪ ਦੀ ਕੰਪਨੀ ਅਤੇ ਦੋ ਅਮਰੀਕਾ ਆਧਾਰਿਤ ਗੈਰ-ਸਬੰਧਿਤ ਇਕਾਈਆਂ ਨੂੰ ਭੇਜਣ ਦਾ ਦੋਸ਼ ਲਗਾਇਆ ਸੀ। ਈਡੀ ਨੇ ਚੀਨੀ ਕੰਪਨੀ ਦੇ ਬੈਂਕ ਖਾਤਿਆਂ ਵਿੱਚ ਜਮ੍ਹਾਂ ਰਾਸ਼ੀ ਜ਼ਬਤ ਕਰਨ ਦੇ ਹੁਕਮ 29 ਅਪਰੈਲ ਨੂੰ ਜਾਰੀ ਕੀਤੇ ਸਨ।  -ਪੀਟੀਆਈ



[ad_2]

ਇਹ ਖ਼ਬਰ ਕਿਥੋਂ ਲਈ ਗਈ ਹੈ

Tags

Subscription For Radio Chann Pardesi