Loader

ਸਮਰਕੰਦ: ਹੈੱਡਫੋਨ ’ਚ ਉਲਝੇ ਪਾਕਿਸਤਾਨੀ ਪ੍ਰਧਾਨ ਮੰਤਰੀ ’ਤੇ ਹੱਸਦੇ ਰਹੇ ਪੂਤਿਨ, ਸ਼ਾਹਬਾਜ਼ ਬਣੇ ਮਜ਼ਾਕ ਦਾ ਪਾਤਰ

00
ਸਮਰਕੰਦ: ਹੈੱਡਫੋਨ ’ਚ ਉਲਝੇ ਪਾਕਿਸਤਾਨੀ ਪ੍ਰਧਾਨ ਮੰਤਰੀ ’ਤੇ ਹੱਸਦੇ ਰਹੇ ਪੂਤਿਨ, ਸ਼ਾਹਬਾਜ਼ ਬਣੇ ਮਜ਼ਾਕ ਦਾ ਪਾਤਰ

[ad_1]

ਸਮਰਕੰਦ (ਉਜ਼ਬੇਕਿਸਤਾਨ), 16 ਸਤੰਬਰ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਉਜ਼ਬੇਕਿਸਤਾਨ ਦੇ ਸਮਰਕੰਦ ਵਿੱਚ ਸ਼ੰਘਾਈ ਸਹਿਯੋਗ ਸੰਗਠਨ (ਐੱਸਸੀਓ) ਦੇ ਸੰਮੇਲਨ ਦੌਰਾਨ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨਾਲ ਦੁਵੱਲੀ ਗੱਲਬਾਤ ਦੌਰਾਨ ਹੈੱਡਫੋਨ ਨਾ ਲਗਾ ਸਕਣ ਕਾਰਨ ਸੋਸ਼ਲ ਮੀਡੀਆ ’ਤੇ ਮਜ਼ਾਕ ਦਾ ਪਾਤਰ ਬਣ ਗਏ ਹਨ। ਰੂਸ ਦੀ ਸਰਕਾਰੀ ਨਿਊਜ਼ ਏਜੰਸੀ ਆਰਆਈਏ ਵੱਲੋਂ ਸ਼ੇਅਰ ਕੀਤੀ ਵੀਡੀਓ ਵਿੱਚ ਪੂਤਿਨ ਪਾਕਿਸਤਾਨੀ ਪ੍ਰਧਾਨ ਮੰਤਰੀ ਦੀ ਹਾਲਤ ’ਤੇ ਹੱਸਦੇ ਹੋਏ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀਟੀਆਈ) ਨੇ ਵੀ ਸਾਂਝਾ ਕੀਤਾ ਹੈ। ਇਸ ਵਿੱਚ ਇਹ ਵੀ ਦਿਖਾਇਆ ਗਿਆ ਕਿ ਸ਼ਹਿਬਾਜ਼ ਸਹਾਇਕ ਨੂੰ ਮਦਦ ਲਈ ਕਹਿ ਰਹੇ ਸਨ ਤੇ ਸਹਾਇਕ ਦੀ ਸਹਾਇਤਾ ਤੋਂ ਬਾਅਦ ਵੀ ਉਨ੍ਹਾਂ ਦਾ ਹੈੱਡਫੋਨ ਮੁੜ ਡਿੱਗ ਗਿਆ। ਪੀਟੀਆਈ ਦੇ ਮੈਂਬਰ ਨੇ ਕਿਹਾ ਕਿ ਸ਼ਾਹਬਾਜ਼ ਪਾਕਿਸਤਾਨ ਨੂੰ ਲਗਾਤਾਰ ਸ਼ਰਮਸਾਰ ਕਰ ਰਹੇ ਹਨ।



[ad_2]

ਇਹ ਖ਼ਬਰ ਕਿਥੋਂ ਲਈ ਗਈ ਹੈ

Tags

Subscription For Radio Chann Pardesi