Loader

ਸੀਪੀਆਈ(ਐੱਮ) ਨੇਤਾ ਕੋਦੀਯੇਰੀ ਬਾਲਾਕ੍ਰਿਸ਼ਨਨ ਦਾ ਦੇਹਾਂਤ

00
ਸੀਪੀਆਈ(ਐੱਮ) ਨੇਤਾ ਕੋਦੀਯੇਰੀ ਬਾਲਾਕ੍ਰਿਸ਼ਨਨ ਦਾ ਦੇਹਾਂਤ

[ad_1]

ਤਿਰਵਨੰਤਪੁਰਮ (ਕੇਰਲਾ), 1 ਅਕਤੂਬਰ

ਭਾਰਤੀ ਕਮਿਊਨਿਸਟ ਪਾਰਟੀ (ਸੀਪੀਆਈ-ਐੱਮ) ਕੇਰਲਾ ਦੇ ਸਾਬਕਾ ਸਕੱਤਰ ਅਤੇ ਪੋਲਿਟਬਿਊਰੋ ਮੈਂਬਰ ਕੋਦੀਯੇਰੀ ਬਾਲਾਕ੍ਰਿਸ਼ਨਨ ਦਾ ਅੱਜ ਦੇਹਾਂਤ ਹੋ ਗਿਆ। ਉਹ 69 ਸਾਲਾਂ ਦੇ ਸਨ ਅਤੇ ਚੇਨੱਈ ਦੇ ਅਪੋਲੋ ਹਸਪਤਾਲ ਵਿੱਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ। ਕੋਦੀਯੇਰੀ ਬਾਲਾਕ੍ਰਿਸ਼ਨਨ ਵਿਦਿਆਰਥੀ ਜਥੇਬੰਦੀ ਸਟੂਡੈਂਟਸ ਫੈਡਰੇਸ਼ਨ ਆਫ਼ ਇੰਡੀਆ (ਐੱਸਐੱਫਆਈ) ਰਾਹੀਂ ਸਿਆਸਤ ਵਿੱਚ ਦਾਖਲ ਹੋਏ ਸਨ। ਉਹ ਕਾਨਪੁਰ ਨਾਲ ਸਬੰਧਤ ਸਨ ਤੇ ਉਨ੍ਹਾਂ ਨੇ ਕੇਰਲਾ ਵਿਧਾਨ ਸਭਾ ’ਚ 23 ਸਾਲ ਥਾਲਾਸਰੀ ਹਲਕੇ ਦੀ ਨੁਮਾਇੰਦਗੀ ਕੀਤੀ। ਮਰਹੂਮ ਸੀਪੀਆਈ (ਐੱਮ) ਨੇਤਾ ਕੇ. ਬਾਲਾਕ੍ਰਿਸ਼ਨਨ ਦਾ ਸਸਕਾਰ ਸੋਮਵਾਰ ਨੂੰ ਥਾਲਾਸਰੀ ਵਿੱਚ ਕੀਤਾ ਜਾਵੇਗਾ। ਮੁੱਖ ਮੰਤਰੀ ਪਿੰਨਾਰਾਈ ਵਿਜਯਨ ਨੇ ਸੀਪੀਆਈ (ਐੱਮ) ਨੇਤਾ ਕੋਦੀਯੇਰੀ ਬਾਲਾਕ੍ਰਿਸ਼ਨਨ ਦੇ ਦੇਹਾਂਤ ’ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਨੂੰ ਉਨ੍ਹਾਂ ਦੇ ਚਲਾਣੇ ਨੂੰ ਰਾਜਨੀਤੀ ਅਤੇ ਪਾਰਟੀ ਲਈ ਵੱਡਾ ਘਾਟਾ ਕਰਾਰ ਦਿੱਤਾ ਹੈ। -ਏਐਨਆਈ



[ad_2]

ਇਹ ਖ਼ਬਰ ਕਿਥੋਂ ਲਈ ਗਈ ਹੈ

Tags

Subscription For Radio Chann Pardesi