ਸੱਤਿਆ ਨਡੇਲਾ ਨੂੰ ਅਮਰੀਕਾ ’ਚ ਦਿੱਤਾ ਗਿਆ ਪਦਮ ਭੂਸ਼ਣ
00

[ad_1]
ਵਾਸ਼ਿੰਗਟਨ, 20 ਅਕਤੂਬਰ
ਮਾਈਕ੍ਰੋਸਾਫਟ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਸੱਤਿਆ ਨਡੇਲਾ ਨੇ ਕਿਹਾ ਹੈ ਕਿ ਭਾਰਤ ਦਾ ਤੀਜਾ ਸਭ ਤੋਂ ਵੱਡਾ ਨਾਗਰਿਕ ਪੁਰਸਕਾਰ ਪਦਮ ਭੂਸ਼ਣ ਪ੍ਰਾਪਤ ਕਰਨਾ ਉਨ੍ਹਾਂ ਲਈ ਸਨਮਾਨ ਦੀ ਗੱਲ ਹੈ ਅਤੇ ਉਹ ਭਾਰਤ ਦੇ ਲੋਕਾਂ ਦੀ ਮਦਦ ਲਈ ਉਨ੍ਹਾਂ ਨਾਲ ਮਿਲ ਕੇ ਕੰਮ ਕਰਨਾ ਚਾਹੁੰਦੇ ਹਨ। ਸਾਂ ਫਰਾਂਸਿਸਕੋ ਵਿੱਚ ਭਾਰਤ ਦੇ ਕੌਂਸਲ ਜਨਰਲ ਡਾ. ਟੀਵੀ ਨਗੇਂਦਰ ਪ੍ਰਸਾਦ ਨੇ ਪਿਛਲੇ ਹਫ਼ਤੇ ਨਡੇਲਾ ਨੂੰ ਰਸਮੀ ਤੌਰ ‘ਤੇ ਇਹ ਸਨਮਾਨ ਪ੍ਰਦਾਨ ਕੀਤਾ। 55 ਸਾਲਾ ਨਡੇਲਾ ਅਗਲੇ ਸਾਲ ਜਨਵਰੀ ‘ਚ ਭਾਰਤ ਆਉਣ ਦੀ ਯੋਜਨਾ ਬਣਾ ਰਹੇ ਹਨ।
[ad_2]
-
Previous ਮੱਟੂ ਨੂੰ ਅਮਰੀਕਾ ਆਉਣ ਤੋਂ ਰੋਕਣ ਦੀਆਂ ਖ਼ਬਰਾਂ ਤੋਂ ਅਸੀਂ ਵਾਕਫ਼ ਹਾਂ: ਅਮਰੀਕੀ ਵਿਦੇਸ਼ ਮੰਤਰਾਲਾ
-
Next ਸੰਗਰੂਰ: ਮੁੱਖ ਮੰਤਰੀ ਦੀ ਰਿਹਾਇਸ਼ੀ ਕਲੋਨੀ ਦੇ ਮੁੱਖ ਗੇਟ ਦੇ ਘਿਰਾਓ ਲਈ ਡਟੇ ਹਜ਼ਾਰਾਂ ਕਿਸਾਨ