Loader

ਮੋਦੀ ਦਾ ਸੁਨੇਹਾ ਯੂਰੋਪ ਨੇ ਸਕਾਰਾਤਮਕ ਢੰਗ ਨਾਲ ਲਿਆ: ਜਰਮਨ ਰਾਜਦੂਤ

00
ਮੋਦੀ ਦਾ ਸੁਨੇਹਾ ਯੂਰੋਪ ਨੇ ਸਕਾਰਾਤਮਕ ਢੰਗ ਨਾਲ ਲਿਆ: ਜਰਮਨ ਰਾਜਦੂਤ

[ad_1]

ਨਵੀਂ ਦਿੱਲੀ, 23 ਅਕਤੂਬਰ

ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਹ ਸਪੱਸ਼ਟ ਸੁਨੇਹਾ ਕਿ ‘ਅੱਜ ਦਾ ਯੁਗ ਜੰਗ ਦਾ ਨਹੀਂ ਹੈ’, ਯੂਰੋਪ ’ਚ ਵੱਡੇ ਪੱਧਰ ’ਤੇ ਸਕਾਰਾਤਮਕ ਢੰਗ ਨਾਲ ਲਿਆ ਗਿਆ ਹੈ। ਇਹ ਗੱਲ ਭਾਰਤ ’ਚ ਜਰਮਨੀ ਦੇ ਰਾਜਦੂਤ ਫਿਲਿਪ ਐਕਰਮੈਨ ਨੇ ਅੱਜ ਇੱਥੇ ਗੱਲਬਾਤ ਕਰਦਿਆਂ ਕਹੀ। ਉਨ੍ਹਾਂ ਭਾਰਤ ਦੇ ਇਸ ਰੁਖ਼ ਦੀ ਵੀ ਸ਼ਲਾਘਾ ਕੀਤੀ ਕਿ ਦੇਸ਼ਾਂ ਦੀ ਖੁਦਮੁਖਤਿਆਰੀ ਤੇ ਖੇਤਰੀ ਅਖੰਡਤਾ ਦਾ ਸਨਮਾਨ ਕੀਤਾ ਜਾਣਾ ਚਾਹੀਦਾ ਹੈ।

ਐਕਰਮੈਨ ਨੇ ਪੀਟੀਆਈ ਨੂੰ ਦਿੱਤੀ ਇੱਕ ਵਿਸ਼ੇਸ਼ ਇੰਟਰਵਿਊ ਦੌਰਾਨ ਯੂਕਰੇਨ ਦੇ ਚਾਰ ਖੇਤਰਾਂ ’ਤੇ ਰੂਸ ਦੇ ਕਬਜ਼ੇ ਖ਼ਿਲਾਫ਼ ਸੰਯੁਕਤ ਰਾਸ਼ਟਰ ’ਚ ਲਿਆਂਦੇ ਮਤੇ ’ਤੇ ਭਾਰਤ ਦੇ ਬਿਆਨ ਦਾ ਜ਼ਿਕਰ ਕਰਦਿਆਂ ਕਿਹਾ ਕਿ ਯੂਕਰੇਨ ’ਚ ਜੰਗ ਨੂੰ ਲੈ ਕੇ ਭਾਰਤ ਦੇ ਰੁਖ਼ ’ਚ ਇੱਕ ਤਬਦੀਲੀ ਆਈ ਹੈ। ਉਨ੍ਹਾਂ ਕਿਹਾ ਕਿ ਰੂਸ ਤੋਂ ਕੱਚਾ ਤੇਲ ਖਰੀਦਣ ਲਈ ਜਰਮਨੀ ਭਾਰਤੀ ਪੱਖ ਨੂੰ ਕਸੂਰਵਾਰ ਨਹੀਂ ਠਹਿਰਾਏਗਾ ਪਰ ਉਹ ਉਮੀਦ ਕਰਦਾ ਹੈ ਕਿ ਕੌਮਾਂਤਰੀ ਕਾਨੂੰਨਾਂ ਦੀ ਪਾਲਣਾ ਦੇ ਸਬੰਧ ’ਚ ਸਪੱਸ਼ਟ ਰੁਖ ਅਪਣਾਇਆ ਜਾਵੇ। ਜੰਗ ਕਾਰਨ ਬਣੇ ਆਲਮੀ ਊਰਜਾ ਸੰਕਟ ਦਾ ਜ਼ਿਕਰ ਕਰਦਿਆਂ ਐਕਰਮੈਨ ਨੇ ਕਿਹਾ ਕਿ ਇਸ ਨਾਲ ਨਜਿੱਠਣ ਲਈ ਹਮਖਿਆਲੀ ਮੁਲਕਾਂ ਦੇ ਇੱਕ ਕੌਮਾਂਤਰੀ ਨੈੱਟਵਰਕ ਦੀ ਲੋੜ ਹੈ ਤੇ ਜਰਮਨੀ, ਭਾਰਤ ਦੀ ਗਿਣਤੀ ਇਸ ਗਰੁੱਪ ’ਚ ਕਰਦਾ ਹੈ। ਪੂਤਿਨ ਨੂੰ ਇਹ ਜੰਗ ਖਤਮ ਕਰਨ ਬਾਰੇ ਮੋਦੀ ਵੱਲੋਂ ਦਿੱਤੇ ਸੁਨੇਹੇ ਬਾਰੇ ਪੁੱਛੇ ਜਾਣ ’ਤੇ ਜਰਮਨ ਰਾਜਦੂਤ ਨੇ ਕਿਹਾ, ‘ਇਹ ਇੱਕ ਅਜਿਹਾ ਸੁਨੇਹਾ ਹੈ ਜਿਸ ਨੂੰ ਯੂਰੋਪ ’ਚ ਵੱਡੇ ਪੱਧਰ ’ਤੇ ਸਕਾਰਾਤਮਕ ਢੰਗ ਨਾਲ ਲਿਆ ਗਿਆ ਹੈ। ਇਹ ਬਹੁਤ ਪਿਆਰਾ ਸੰਦੇਸ਼ ਹੈ। ਪੂਰੀ ਦੁਨੀਆ ਇਸ ਨੂੰ ਸੁਣ ਰਹੀ ਸੀ।’ ਉਨ੍ਹਾਂ ਕਿਹਾ, ‘ਮੈਨੂੰ ਲੱਗਦਾ ਹੈ ਕਿ ਇਹ ਇਕ ਬਹੁਤ ਹੀ ਸਪੱਸ਼ਟ ਤੇ ਜ਼ੋਰਦਾਰ ਸੁਨੇਹਾ ਸੀ। ਮੈਂ ਦੱਸ ਨਹੀਂ ਸਕਦਾ ਕਿ ਮੈਂ ਪ੍ਰਧਾਨ ਮੰਤਰੀ ਮੋਦੀ ਨਾਲ ਕਿੰਨਾ ਸਹਿਮਤ ਹਾਂ। ਇਸ ਲਈ ਅਸੀਂ ਇਹ ਸੁਨੇਹਾ ਸੁਣ ਕੇ ਬਹੁਤ ਖੁਸ਼ ਹੋੲੇ।’ -ਪੀਟੀਆਈ

ਕਸ਼ਮੀਰ ਮਸਲੇ ’ਤੇ ਜਰਮਨੀ ਆਪਣੇ ਰੁਖ਼ ਉਪਰ ਕਾਇਮ

ਜਰਮਨੀ ਦੇ ਰਾਜਦੂਤ ਫਿਲਿਪ ਐਕਰਮੈਨ ਨੇ ਕਿਹਾ ਕਿ ਜਰਮਨੀ ਨੇ ਕਸ਼ਮੀਰ ’ਤੇ ਆਪਣਾ ਰੁਖ ਨਹੀਂ ਬਦਲਿਆ ਹੈ ਤੇ ਇਸ ਮਸਲੇ ਦੇ ਹੱਲ ਲਈ ਦੁਵੱਲਾ ਰਾਹ ਹੀ ਕਾਰਗਰ ਢੰਗ ਹੋ ਸਕਦਾ ਹੈ। ਭਾਰਤ ਨੇ ਕੁਝ ਦਿਨ ਪਹਿਲਾਂ ਹੀ ਇਸ ਮੁੱਦੇ ਦੇ ਹੱਲ ਲਈ ਸੰਯੁਕਤ ਰਾਸ਼ਟਰ ਨੂੰ ਸ਼ਾਮਲ ਕਰਨ ਦੀ ਜਰਮਨੀ ਤੇ ਪਾਕਿਸਤਾਨ ਦੇ ਵਿਦੇਸ਼ ਮੰਤਰੀਆਂ ਦੀ ਸਲਾਹ ਖਾਰਜ ਕਰ ਦਿੱਤੀ ਸੀ। ਐਕਰਮੈਨ ਨੇ ਕਿਹਾ ਕਿ ਕਸ਼ਮੀਰ ਮਸਲੇ ’ਤੇ ਕੋਈ ਨਵੀਂ ਜਰਮਨ ਨੀਤੀ ਨਹੀਂ ਹੈ ਤੇ ਬਰਲਿਨ ਇਸ ਮਾਮਲੇ ’ਚ ਆਪਣੇ ਪੁਰਾਣੇ ਰੁਖ ’ਤੇ ਕਾਇਮ ਹੈ। ਐਕਰਮੈਨ ਨੇ ਕਿਹਾ, ‘ਸਪੱਸ਼ਟ ਤੌਰ ’ਤੇ ਕਹਾਂ ਤਾਂ ਅਸੀਂ ਮੀਡੀਆ ਦੇ ਰੁੱਖੇਪਣ ਤੋਂ ਥੋੜੇ ਹੈਰਾਨ ਹਾਂ। ਤੁਸੀਂ ਜਾਣਦੇ ਹੋ ਕਿ ਮੀਡੀਆ ਤੇ ਸੋਸ਼ਲ ਮੀਡੀਆ ਥੋੜੇ ਰੁੱਖੇ ਹਨ। ਅਸੀਂ ਇਸ ਦਾ ਨੋਟਿਸ ਲੈਂਦੇ ਹਾਂ। ਜਿਨ੍ਹਾਂ ਸ਼ਬਦਾਂ ਦੀ ਉਨ੍ਹਾਂ (ਜਰਮਨ ਵਿਦੇਸ਼ ਮੰਤਰੀ) ਵਰਤੋਂ ਕੀਤੀ, ਉਸ ਨਾਲ ਥੋੜੀ ਗਲਤ ਫਹਿਮੀ ਪੈਦਾ ਹੋਈ ਹੈ।’ ਉਨ੍ਹਾਂ ਕਿਹਾ ਕਿ ਦੁਵੱਲੀ ਗੱਲਬਾਤ ਤੇ ਦੁਵੱਲੇ ਰਾਹ ਰਾਹੀਂ ਹੀ ਅੱਗੇ ਵਧਿਆ ਜਾ ਸਕਦਾ ਹੈ ਅਤੇ ਜਰਮਨ ਵਿਦੇਸ਼ ਮੰਤਰੀ ਨੇ ਵੀ ਇਹ ਗੱਲ ਆਪਣੇ ਬਿਆਨ ’ਚ ਕਹੀ ਸੀ।[ad_2]

ਇਹ ਖ਼ਬਰ ਕਿਥੋਂ ਲਈ ਗਈ ਹੈ

Tags

Subscription For Radio Chann Pardesi