ਆਈਆਰਸੀਟੀਸੀ ਘੁਟਾਲਾ ਕੇਸ ਵਿੱਚ ਤੇਜਸਵੀ ਯਾਦਵ ਨੂੰ ਪੇਸ਼ ਹੋਣ ਦੇ ਹੁਕਮ
00

[ad_1]
ਨਵੀਂ ਦਿੱਲੀ, 28 ਸਤੰਬਰ
ਇੱਥੋਂ ਦੀ ਇਕ ਅਦਾਲਤ ਨੇ ਬਿਹਾਰ ਦੇ ਉਪ ਮੁੱਖ ਮੰਤਰੀ ਤੇ ਆਰਜੇਡੀ ਆਗੂ ਤੇਜਸਵੀ ਯਾਦਵ ਨੂੰ ਆਈਆਰਸੀਟੀਸੀ ਘੁਟਾਲਾ ਕੇਸ ਵਿਚ ਪੇਸ਼ ਹੋਣ ਦੇ ਹੁਕਮ ਦਿੱਤੇ ਹਨ। ਸੀਬੀਆਈ ਨੇ ਇਸ ਮਾਮਲੇ ਵਿਚ ਯਾਦਵ ਦੀ ਜ਼ਮਾਨਤ ਖਾਰਜ ਕਰਨ ਦੀ ਮੰਗ ਕੀਤੀ ਸੀ। ਤੇਜਸਵੀ ਯਾਦਵ ਦੇ ਵਕੀਲ ਨੇ ਅਦਾਲਤ ਤੋਂ ਜਵਾਬ ਦਾਖਲ ਕਰਨ ਲਈ ਸਮਾਂ ਮੰਗਿਆ ਹੈ। ਅਦਾਲਤ ਨੇ ਆਰਜੇਡੀ ਆਗੂ ਨੂੰ 18 ਅਕਤੂਬਰ ਨੂੰ ਪੇਸ਼ ਹੋਣ ਦੇ ਹੁਕਮ ਦਿੱਤੇ ਹਨ। ਇਸ ਤੋਂ ਪਹਿਲਾਂ 17 ਸਤੰਬਰ ਨੂੰ ਅਦਾਲਤ ਨੇ ਯਾਦਵ ਨੂੰ ਨੋਟਿਸ ਜਾਰੀ ਕਰ ਕੇ ਜਾਂਚ ਏਜੰਸੀ ਵੱਲੋਂ ਦਾਇਰ ਅਰਜ਼ੀ ਦਾ ਜਵਾਬ ਦੇਣ ਲਈ ਕਿਹਾ ਸੀ। ਰੇਲਵੇ ਕੇਟਰਿੰਗ ਤੇ ਟੂਰਿਜ਼ਮ ਕਾਰਪੋਰੇਸ਼ਨ ਦੇ ਇਸ ਕਥਿਤ ਘੁਟਾਲੇ ਵਿਚ ਅਦਾਲਤ ਨੇ ਯਾਦਵ ਨੂੰ ਅਕਤੂਬਰ 2018 ਵਿਚ ਜ਼ਮਾਨਤ ਦਿੱਤੀ ਸੀ। -ਪੀਟੀਆਈ
[ad_2]
-
Previous ਬੇਅੰਤ ਸਿੰਘ ਹੱਤਿਆ ਕਾਂਡ: ਰਾਜੋਆਣਾ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ’ਚ ਤਬਦੀਲ ਕਰਨ ਸਬੰਧੀ ਅਰਜ਼ੀ ’ਤੇ ਜਵਾਬ ਨਾ ਦੇਣ ਤੋਂ ਸੁਪਰੀਮ ਕੋਰਟ ਖ਼ਫ਼ਾ
-
Next ਇਸਹਾਕ ਡਾਰ ਪਾਕਿਸਤਾਨ ਦੇ ਨਵੇਂ ਵਿੱਤ ਮੰਤਰੀ ਬਣੇ