Loader

ਟਰੈਕਟਰ-ਟਰਾਲੀਆਂ ਨੂੰ ਝੋਨਾ ਚੁੱਕਣ ਦੀ ਮਨਜ਼ੂਰੀ ਦੇਣ ਦਾ ਵਿਰੋਧ

00
ਟਰੈਕਟਰ-ਟਰਾਲੀਆਂ ਨੂੰ ਝੋਨਾ ਚੁੱਕਣ ਦੀ ਮਨਜ਼ੂਰੀ ਦੇਣ ਦਾ ਵਿਰੋਧ

[ad_1]

ਪੱਤਰ ਪ੍ਰੇਰਕ

ਭੁੱਚੋ ਮੰਡੀ, 8 ਅਕਤੂਬਰ

ਪੰਜਾਬ ਸਰਕਾਰ ਵੱਲੋਂ ਝੋਨੇ ਦੀ ਢੋਆ-ਢੁਆਈ ਟਰੈਕਟਰ ਟਰਾਲੀਆਂ ਨਾਲ ਕੀਤੇ ਜਾਣ ਦੀਆਂ ਹਦਾਇਤਾਂ ਨੇ ਟਰੱਕ ਅਪਰੇਟਰਾਂ ਵਿੱਚ ਹਲਚਲ ਪੈਦਾ ਕਰ ਦਿੱਤੀ ਹੈ। ਰੋਹ ਵਿੱਚ ਆਏ ਟਰੱਕ ਅਪਰੇਟਰਾਂ ਨੇ ‘ਆਪ’ ਸਰਕਾਰ ਦੇ ਇਸ ਫੈਸਲੇ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਇਸ ਤਹਿਤ ਅੱਜ ਆਲ ਪੰਜਾਬ ਟਰੱਕ ਏਕਤਾ ਵੱਲੋਂ ਸਥਾਨਕ ਅਨਾਜ ਮੰਡੀ ਵਿੱਚ ਪੰਜਾਬ ਸਰਕਾਰ ਖ਼ਿਲਾਫ਼ ਸੂਬਾ ਪੱਧਰੀ ਰੈਲੀ ਕੀਤੀ ਗਈ, ਜਿਸ ਵਿੱਚ ਪੰਜਾਬ ਦੀਆਂ ਲਗਪਗ 40 ਟਰੱਕ ਅਪਰੇਟਰ ਯੂਨੀਅਨਾਂ ਦੇ ਆਗੂਆਂ ਨੇ ਭਾਗ ਲਿਆ ਤੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਆਗੂਆਂ ਨੇ ਐਲਾਨ ਕੀਤਾ ਕਿ ਜੇਕਰ ਪੰਜਾਬ ਸਰਕਾਰ ਨੇ ਆਪਣਾ ਇਹ ਫੈ਼ਸਲਾ ਵਾਪਸ ਨਾ ਲਿਆ ਤਾਂ ਟਰੱਕ ਅਪਰੇਟਰ ਟਰੱਕਾਂ ਦੀਆਂ ਚਾਬੀਆਂ ਐੱਸਡੀਐੱਮ ਨੂੰ ਸੌਂਪਣਗੇ। ਇਸ ਮੌਕੇ ਸੂਬਾਈ ਕੋਰ ਕਮੇਟੀ ਦੇ ਮੈਂਬਰ ਹਰਪ੍ਰੀਤ ਗਿੱਲ, ਅਜੈ ਸਿੰਗਲਾ ਸੰਗਰੂਰ, ਭਰਪੂਰ ਸਿੰਘ ਰਾਮਪੁਰਾ, ਅਮਨਾ ਮੌੜ, ਸੁਖਵਿੰਦਰ ਪਟਿਆਲਾ ਤੇ ਮੁਖਤਿਆਰ ਸਿੰਘ (ਚੇਅਰਮੈਨ) ਨੇ ਕਿਹਾ ਕਿ ਟਰਾਲੀਆਂ ਖ਼ਿਲਾਫ਼ ਪਹਿਲਾਂ ਹੀ ਅਪਰੇਟਰਾਂ ਨੂੰ ਹਾਈ ਕੋਰਟ ਤੋਂ ਸਟੇਅ ਮਿਲੀ ਹੋਈ ਹੈ, ਹੁਣ ਵੀ ਉਹ ਹਾਈ ਕੋਰਟ ਵਿੱਚ ਜਾਣਗੇ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਨੇ ਮੰਡੀਆਂ ’ਚੋਂ ਫ਼ਸਲਾਂ ਚੁੱਕਣ ਦਾ ਕੰਮ ਸੁਚਾਰੂ ਢੰਗ ਨਾਲ ਚਲਾਉਣ ਲਈ ਟਰੱਕਾਂ ਵਿੱਚ ਜੀਪੀਐੱਸ ਲਗਾਉਣ, ਬਾਕਾਇਦਾ ਸਰਕਾਰੀ ਪੋਰਟਲ ਜ਼ਰੀਏ ਰਿਕਾਰਡ ਰੱਖਣ ਅਤੇ ਸਿਰਫ ਟਰੱਕਾਂ ਰਾਹੀਂ ਹੀ ਢੁਆਈ ਕਰਵਾਉਣ ਦਾ ਭਰੋਸਾ ਦਿੱਤਾ ਸੀ, ਪਰ ਹੁਣ ਸਰਕਾਰ ਨੇ ਟਰਾਲੀਆਂ ਨੂੰ ਵੀ ਮਨਜ਼ੂਰੀ ਦੇ ਕੇ ਉਨ੍ਹਾਂ ਨਾਲ ਧੱਕਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਤੰਗੀ ਕੱਟ ਰਹੇ ਟਰੱਕ ਅਪਰੇਟਰਾਂ ਦਾ ਰਹਿੰਦਾ ਰੁਜ਼ਗਾਰ ਵੀ ਖ਼ਤਮ ਹੋ ਜਾਵੇਗਾ।  

ਟਰੱਕ ਅਪਰੇਟਰਾਂ ਨੇ ਗਰਾਊਂਡ ਵਿੱਚ ਖੜ੍ਹੇ ਕੀਤੇ ਟਰੱਕ

ਗੁਰੂ ਨਾਨਕ ਟਰੱਕ ਅਪਰੇਟਰ ਸੁਸਾਇਟੀ ਭੁੱਚੋ ਨੇ ਪ੍ਰਧਾਨਗੀ ਸਬੰਧੀ ਪੈਦਾ ਹੋਏ ਰੇੜਕੇ ਸਬੰਧੀ ‘ਆਪ’ ਦੀ ਕਥਿਤ ਧੱਕੇਸ਼ਾਹੀ ਵਿਰੁੱਧ ਅੱਜ ਸੂਬਾ ਪੱਧਰੀ ਰੈਲੀ ਦੌਰਾਨ ਆਪਣੇ ਸਾਰੇ ਟਰੱਕ ਮਹੇਸ਼ਵਰੀ ਗਰਾਊਂਡ ਵਿੱਚ ਖੜ੍ਹੇ ਕਰ ਕੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਜ਼ਾਹਿਰ ਕੀਤਾ ਅਤੇ ਆਪਣੇ ਟਰੱਕਾਂ ਦੀਆਂ ਚਾਬੀਆਂ ਐੱਸਡੀਐੱਮ ਨੂੰ ਸੌਂਪਣ ਦਾ ਐਲਾਨ ਕੀਤਾ। ਸੁਸਾਇਟੀ ਦੇ ਮੈਂਬਰ ਬਰਿੰਦਰ ਪਾਲ ਬਿੰਪਾ, ਅਮਰਦੀਪ ਲਾਲੀ, ਅਜੈਬ ਸਿੰਘ, ਜਸਵਿੰਦਰ ਸਿੰਘ, ਪਾਲੀ ਮੁਨਸ਼ੀ, ਹਰਦਮ ਸਿੰਘ, ਕੁਲਦੀਪ ਸਿੰਘ, ਜਤਿੰਦਰਪਾਲ ਸਿੰਘ ਅਤੇ ਸੰਦੀਪ ਬਬਲੀ ਨੇ ਆਖਿਆ ਕਿ ਸਰਕਾਰ ਧੱਕੇਸ਼ਾਹੀ ਕਰ ਰਹੀ ਹੈ। ਉਨ੍ਹਾਂ ਯੂਨੀਅਨ ਦੀ ਚੋਣ ਕਰਵਾਉਣ ਦੀ ਮੰਗ ਕੀਤੀ। 



[ad_2]

ਇਹ ਖ਼ਬਰ ਕਿਥੋਂ ਲਈ ਗਈ ਹੈ

Tags

Subscription For Radio Chann Pardesi