Loader

ਪੰਜਾਬ ਵਿੱਚ ਸਰਵੇਖਣ ਦੌਰਾਨ 90,248 ਪੈਨਸ਼ਨਰਾਂ ਦੀ ਮੌਤ ਦਾ ਹੋਇਆ ਖੁਲਾਸਾ

00
ਪੰਜਾਬ ਵਿੱਚ ਸਰਵੇਖਣ ਦੌਰਾਨ 90,248 ਪੈਨਸ਼ਨਰਾਂ ਦੀ ਮੌਤ ਦਾ ਹੋਇਆ ਖੁਲਾਸਾ

[ad_1]

ਚੰਡੀਗੜ੍ਹ, 13 ਅਕਤੂਬਰ

ਪੰਜਾਬ ਸਰਕਾਰ ਵੱਲੋਂ ਕਰਵਾਏ ਗਏ ਇਕ ਸਰਵੇਖਣ ਦੌਰਾਨ ਤਕਰੀਬਨ 90,248 ਪੈਨਸ਼ਨਰਾਂ ਦੀ ਮੌਤ ਹੋ ਚੁੱਕੀ ਹੋਣ ਦਾ ਖੁਲਾਸਾ ਹੋਇਆ ਹੈ।

ਸੂਬਾ ਸਰਕਾਰ ਨੇ ਇਕ ਬਿਆਨ ਰਾਹੀਂ ਦੱਸਿਆ, ‘‘ਸਮਾਜਿਕ ਸੁਰੱਖਿਆ ਮੰਤਰੀ ਡਾ. ਬਲਜੀਤ ਕੌਰ ਦੇ ਹੁਕਮਾਂ ’ਤੇ ਸਰਕਾਰੀ ਖਜ਼ਾਨੇ ’ਚੋਂ ਵੱਖ-ਵੱਖ ਤਰ੍ਹਾਂ ਦੀਆਂ ਪੈਨਸ਼ਨਾਂ ਲੈਣ ਵਾਲੇ ਪੈਨਸ਼ਨਰਾਂ ਦੀ ਵਿਭਾਗ ਵੱਲੋਂ ਵੈਰੀਫਿਕੇਸ਼ਨ ਕੀਤੀ ਗਈ। ਇਸ ਦੌਰਾਨ 90,248 ਪੈਨਸ਼ਨਰਾਂ ਦੀ ਮੌਤ ਹੋਣ ਦਾ ਖੁਲਾਸਾ ਹੋਇਆ।’’ ਬਿਆਨ ਵਿੱਚ ਡਾ. ਬਲਜੀਤ ਕੌਰ ਦੇ ਹਵਾਲੇ ਨਾਲ ਦੱਸਿਆ ਗਿਆ ਕਿ ਜ਼ਿਲ੍ਹਾ ਪੱਧਰੀ ਅਧਿਕਾਰੀਆਂ ਨੂੰ ਇਨ੍ਹਾਂ ਪੈਨਸ਼ਨਰਾਂ ਦੀ ਜਿਹੜੀ ਪੈਨਸ਼ਨ ਰਾਸ਼ੀ ਅਜੇ ਤਾਈਂ ਵੰਡੀ ਨਹੀਂ ਗਈ ਹੈ, ਉਹ 21 ਅਕਤੂਬਰ ਤੱਕ ਵਾਪਸ ਸਰਕਾਰੀ ਖ਼ਜ਼ਾਨੇ ’ਚ ਜਮ੍ਹਾਂ ਕਰਵਾਉਣ ਲਈ ਕਿਹਾ ਗਿਆ ਹੈ। -ਪੀਟੀਆਈ



[ad_2]

ਇਹ ਖ਼ਬਰ ਕਿਥੋਂ ਲਈ ਗਈ ਹੈ

Tags

Subscription For Radio Chann Pardesi