Loader

ਸਾਊਦੀ ਅਰਬ: ਅਮਰੀਕੀ ਨਾਗਰਿਕ ਨੂੰ ਵਿਵਾਦਿਤ ਟਵੀਟ ’ਤੇ 16 ਸਾਲ ਜੇਲ੍ਹ ਦੀ ਸਜ਼ਾ

00
ਸਾਊਦੀ ਅਰਬ: ਅਮਰੀਕੀ ਨਾਗਰਿਕ ਨੂੰ ਵਿਵਾਦਿਤ ਟਵੀਟ ’ਤੇ 16 ਸਾਲ ਜੇਲ੍ਹ ਦੀ ਸਜ਼ਾ

[ad_1]

ਦੁਬਈ, 19 ਅਕਤੂਬਰ

ਅਮਰੀਕਾ ਦੇ ਇੱਕ ਨਾਗਰਿਕ ਨੂੰ ਕੁਝ ਵਿਵਾਦਿਤ ਟਵੀਟ ਕਰਨ ਦੇ ਮਾਮਲੇ ’ਚ ਸਾਊਦੀ ਅਰਬ ਵਿੱਚ ਗ੍ਰਿਫ਼ਤਾਰ ਅਤੇ ਤਸ਼ੱਦਦ ਕਰਨ ਮਗਰੋਂ 16 ਸਾਲ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਇਹ ਜਾਣਕਾਰੀ ਅਮਰੀਕੀ ਨਾਗਰਿਕ ਦੇ ਬੇਟੇ ਇਬਰਾਹਿਮ ਵੱਲੋਂ ਮੰਗਲਵਾਰ ਨੂੰ ਦਿੱਤੀ ਗਈ। ਅਲਮਾਦੀ ਨੇ ਵਿਵਾਦਿਤ ਟਵੀਟ ਅਮਰੀਕਾ ਵਿੱਚ ਰਹਿੰਦੇ ਸਮੇਂ ਸੱਤ ਸਾਲ ਪਹਿਲਾਂ ਕੀਤੇ ਸਨ। ‘ਵਾਸ਼ਿੰਗਟਨ ਪੋਸਟ’ ਵਿੱਚ ਛਪੀ ਖ਼ਬਰ ਦੀ ਪੁਸ਼ਟੀ ਕਰਦਿਆਂ ਇਬਰਾਹਿਮ ਨੇ ‘ਐਸੋਸੀਏਟਿਡ ਪ੍ਰੈੱਸ’ ਨੂੰ ਦੱਸਿਆ ਕਿ ਫਲੋਰੀਡਾ ਵਿੱਚ ਰਹਿੰਦੇ ਉਸ ਦੇ ਪਿਤਾ ਸਾਬਕਾ ਪ੍ਰਾਜੈਕਟ ਮੈਨੇਜਰ ਸਾਦ ਇਬਰਾਹਿਮ ਅਲਮਾਦੀ (72) ਨੂੰ ਪਿਛਲੇ ਸਾਲ ਨਵੰਬਰ ਮਹੀਨੇ ਗ੍ਰਿਫ਼ਤਾਰ ਕੀਤਾ ਗਿਆ ਜਦੋਂ ਉਹ ਆਪਣੇ ਪਰਿਵਾਰ ਸਣੇ ਸਾਊਦੀ ਅਰਬ ਆਏ ਸਨ। ਇਸ ਮਾਮਲੇ ਸਬੰਧੀ ਹਾਲੇ ਸਾਊਦੀ ਅਰਬ ਵੱਲੋਂ ਕੋਈ ਟਿੱਪਣੀ ਨਹੀਂ ਕੀਤੀ ਗਈ। ਅਮਰੀਕੀ ਵਿਦੇਸ਼ ਵਿਭਾਗ ਦੇ ਉਪ ਤਰਜਮਾਨ ਵੇਦਾਂਤ ਪਟੇਲ ਨੇ ਵਾਸ਼ਿੰਗਟਨ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਲਮਾਦੀ ਨੂੰ ਹਿਰਾਸਤ ਵਿੱਚ ਲਏ ਜਾਣ ਦੀ ਪੁਸ਼ਟੀ ਕੀਤੀ ਹੈ। ਇਬਰਾਹਿਮ ਮੁਤਾਬਕ ਉਸ ਦੇ ਪਿਤਾ ’ਤੇ 16 ਸਾਲ ਯਾਤਰਾ ਨਾ ਕਰਨ ਦੀ ਪਾਬੰਦੀ ਵੀ ਲਾਈ ਗਈ ਹੈ। ਅਲਮਾਦੀ ਨੂੰ ਇਹ ਸਜ਼ਾ 3 ਅਕਤੂਬਰ ਨੂੰ ਸੁਣਾਈ ਗਈ।  -ਏਪੀ



[ad_2]

ਇਹ ਖ਼ਬਰ ਕਿਥੋਂ ਲਈ ਗਈ ਹੈ

Tags

Subscription For Radio Chann Pardesi