ਸਤੇਂਦਰ ਜੈਨ ਖ਼ਿਲਾਫ਼ ਕੇਸ ਤਬਦੀਲ ਕਰਨ ਦੀ ਅਰਜ਼ੀ ’ਤੇ ਫ਼ੈਸਲਾ ਅੱਜ
00
[ad_1]
ਨਵੀਂ ਦਿੱਲੀ, 18 ਸਤੰਬਰ
ਐੱਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਦਿੱਲੀ ਸਰਕਾਰ ਦੇ ਮੰਤਰੀ ਸਤੇਂਦਰ ਜੈਨ ਖ਼ਿਲਾਫ਼ ਕਾਲੇ ਧਨ ਨੂੰ ਸਫ਼ੈਦ ਬਣਾਉਣ ਦੇ ਕੇਸ ਨੂੰ ਕਿਸੇ ਹੋਰ ਜੱਜ ਹਵਾਲੇ ਕਰਨ ਦੀ ਅਰਜ਼ੀ ’ਤੇ ਭਲਕੇ ਫ਼ੈਸਲਾ ਸੁਣਾਇਆ ਜਾਵੇਗਾ। ਪ੍ਰਿੰਸੀਪਲ ਜ਼ਿਲ੍ਹਾ ਅਤੇ ਸੈਸ਼ਨ ਜੱਜ ਵਿਨੈ ਕੁਮਾਰ ਗੁਪਤਾ ਨੇ ਇਸ ਕੇਸ ਦੀ ਸੁਣਵਾਈ 19 ਸਤੰਬਰ ਲਈ ਨਿਰਧਾਰਤ ਕੀਤੀ ਸੀ। ਈਡੀ ਨੇ ਮੰਗ ਕੀਤੀ ਹੈ ਕਿ ਇਸ ਕੇਸ ਨੂੰ ਵਿਸ਼ੇਸ਼ ਜੱਜ ਗੀਤਾਂਜਲੀ ਗੋਇਲ ਦੀ ਅਦਾਲਤ ਤੋਂ ਕਿਸੇ ਹੋਰ ਜੱਜ ਹਵਾਲੇ ਕੀਤਾ ਜਾਵੇ। ਜਾਂਚ ਏਜੰਸੀ ਨੇ ਗੋਇਲ ਵੱਲੋਂ ਜ਼ਮਾਨਤ ਅਰਜ਼ੀ ’ਤੇ ਸੁਣਵਾਈ ਦੌਰਾਨ ਈਡੀ ਦੀ ਜਾਂਚ ’ਤੇ ਸਵਾਲ ਖੜ੍ਹੇ ਕਰਨ ਦਾ ਮੁੱਦਾ ਉਠਾਇਆ ਹੈ। -ਪੀਟੀਆਈ
[ad_2]
- Previous ਗੁਜਰਾਤ ਵਿੱਚ ਹਾਰ ਦੇ ਡਰ ਤੋਂ ‘ਆਪ’ ਨੂੰ ਦਰੜਨ ਦੀ ਕੋਸ਼ਿਸ਼ ਕਰ ਰਹੀ ਹੈ ਭਾਜਪਾ: ਕੇਜਰੀਵਾਲ
- Next ਸਾਂਬਾ ’ਚ ਡਰੋਨ ਗਤੀਵਿਧੀ ਮਗਰੋਂ ਤਲਾਸ਼ੀ ਮੁਹਿੰਮ
0 thoughts on “ਸਤੇਂਦਰ ਜੈਨ ਖ਼ਿਲਾਫ਼ ਕੇਸ ਤਬਦੀਲ ਕਰਨ ਦੀ ਅਰਜ਼ੀ ’ਤੇ ਫ਼ੈਸਲਾ ਅੱਜ”