Loader

ਯੂਜੀਸੀ ਅਤੇ ਏਆਈਸੀਟੀਈ ਨੇ ਯੂਨੀਵਰਸਿਟੀਆਂ ਤੇ ਕਾਲਜਾਂ ਨੂੰ ਸਰਦਾਰ ਪਟੇਲ ਜਯੰਤੀ ’ਤੇ ਏਕਤਾ ਦੌੜ ਕਰਵਾਉਣ ਲਈ ਕਿਹਾ

00
ਯੂਜੀਸੀ ਅਤੇ ਏਆਈਸੀਟੀਈ ਨੇ ਯੂਨੀਵਰਸਿਟੀਆਂ ਤੇ ਕਾਲਜਾਂ ਨੂੰ ਸਰਦਾਰ ਪਟੇਲ ਜਯੰਤੀ ’ਤੇ ਏਕਤਾ ਦੌੜ ਕਰਵਾਉਣ ਲਈ ਕਿਹਾ

[ad_1]

ਨਵੀਂ ਦਿੱਲੀ, 21 ਅਕਤੂਬਰ

ਯੂਜੀਸੀ ਅਤੇ ਏਆਈਸੀਟੀਈ ਨੇ ਦੇਸ਼ ਦੀਆਂ ਸਾਰੀਆਂ ਉੱਚ ਵਿਦਿਅਕ ਸੰਸਥਾਵਾਂ, ਕਾਲਜਾਂ ਅਤੇ ਮਾਨਤਾ ਪ੍ਰਾਪਤ ਸੰਸਥਾਵਾਂ ਨੂੰ ਕਿਹਾ ਹੈ ਕਿ ਉਹ 25 ਤੋਂ 31 ਅਕਤੂਬਰ ਤੱਕ ਸਰਦਾਰ ਵੱਲਭ ਭਾਈ ਪਟੇਲ ਦੀ ਜਯੰਤੀ ’ਤੇ ਅਧਿਆਪਕਾਂ, ਸਟਾਫ਼ ਅਤੇ ਵਿਦਿਆਰਥੀਆਂ ਦੀ ਏਕਤਾ ਦੌੜ ਕਰਵਾਉਣ। ਇਸ ਤੋਂ ਇਲਾਵਾ ਬਾਈਕ ਰੈਲੀ, ਭਾਸ਼ਨ, ਕੁਇਜ਼ ਅਤੇ ਹੋਰ ਮੁਕਾਬਲੇ ਕਰਵਾਏ ਜਾਣ। ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂਜੀਸੀ) ਦੇ ਸਕੱਤਰ ਪ੍ਰੋਫੈਸਰ ਰਜਨੀਸ਼ ਜੈਨ ਅਤੇ ਆਲ ਇੰਡੀਆ ਕੌਂਸਲ ਫਾਰ ਟੈਕਨੀਕਲ ਐਜੂਕੇਸ਼ਨ (ਏਆਈਸੀਟੀਈ) ਦੇ ਮੈਂਬਰ ਸਕੱਤਰ ਪ੍ਰੋਫੈਸਰ ਰਾਜੀਵ ਕੁਮਾਰ ਨੇ ਇਸ ਸਬੰਧੀ 20 ਅਕਤੂਬਰ ਨੂੰ ਸਾਰੀਆਂ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰ ਅਤੇ ਕਾਲਜਾਂ ਦੇ ਪ੍ਰਿੰਸੀਪਲਾਂ ਨੂੰ ਪੱਤਰ ਲਿਖਿਆ ਹੈ। ਪੱਤਰ ਵਿੱਚ ਕਿਹਾ ਗਿਆ ਹੈ ਕਿ ਸਰਦਾਰ ਵੱਲਭ ਭਾਈ ਪਟੇਲ ਦੀ ਜਯੰਤੀ ਮੌਕੇ 31 ਅਕਤੂਬਰ ਨੂੰ ‘ਏਕਤਾ ਦਿਵਸ’ ਵਜੋਂ ਮਨਾਇਆ ਜਾਂਦਾ ਹੈ।



[ad_2]

ਇਹ ਖ਼ਬਰ ਕਿਥੋਂ ਲਈ ਗਈ ਹੈ

Tags

Subscription For Radio Chann Pardesi