ਜਾਪਾਨ: ਫੁਕੂਸ਼ੀਮਾ ਵਿੱਚ 5.1 ਤੀਬਰਤਾ ਦਾ ਭੁਚਾਲ
00
[ad_1]
ਟੋਕੀਓ, 21 ਅਕਤੂਬਰ
ਜਾਪਾਨ ਦੇ ਫੁਕੂਸ਼ੀਮਾ ਵਿੱਚ ਅੱਜ 5.1 ਦੀ ਤੀਬਰਤਾ ਦਾ ਭੁਚਾਲ ਆਇਆ। ਖ਼ਬਰ ਏਜੰਸੀ ਸਿਨਹੂਆ ਦੀ ਰਿਪੋਰਟ ਅਨੁਸਾਰ ਜਾਪਾਨ ਦੀ ਮੌਸਮ ਵਿਗਿਆਨ ਏਜੰਸੀ (ਜੇਐੱਮਏ) ਨੇ ਦੱਸਿਆ ਕਿ ਇਹ ਭੁਚਾਲ ਦੁਪਹਿਰ 3.19 ਵਜੇ (ਸਥਾਨਕ ਸਮਾਂ) ਦੇ ਕਰੀਬ ਆਇਆ। ਮੌਸਮ ਏਜੰਸੀ ਅਨੁਸਾਰ ਕੁੱਝ ਇਲਾਕਿਆਂ ਵਿੱਚ ਭੁਚਾਲ ਦੀ ਤੀਬਰਤਾ ਪੰਜ ਤੋਂ ਘੱਟ ਸੀ ਅਤੇ ਕੁਝ ਇਲਾਕਿਆਂ ਵਿੱਚ ਤੀਬਰਤਾ ਸੱਤ ਤੱਕ ਸੀ। ਇਸ ਦੌਰਾਨ ਕਿਸੇ ਦੇ ਜ਼ਖ਼ਮੀ ਹੋਣ ਦੀ ਸੂਚਨਾ ਨਹੀਂ ਹੈ। ਇਸੇ ਤਰ੍ਹਾਂ ਫੁਕੂਸ਼ੀਮਾ ਵਿੱਚ ਪਰਮਾਣੂ ਪਾਵਰ ਸਟੇਸ਼ਨਾਂ ਵਿੱਚ ਵੀ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਖ਼ਬਰ ਨਹੀਂ ਹੈ। –ਆਈਏਐੱਨਐੱਸ
[ad_2]
- Previous ਨਫ਼ਰਤੀ ਤਕਰੀਰਾਂ ਦੇਣ ਵਾਲਿਆਂ ਖ਼ਿਲਾਫ਼ ਫੌਰੀ ਕੇਸ ਦਰਜ ਹੋਵੇ: ਸੁਪਰੀਮ ਕੋਰਟ
- Next ਪੀਏਯੂ ਦੇ ਵੀਸੀ ਦੀ ਨਿਯੁਕਤੀ ਦਾ ਮਾਮਲਾ: ਰਾਜਪਾਲ ਨੇ ਪੰਜਾਬ ਸਰਕਾਰ ’ਤੇ ਅਧਿਕਾਰ ਖੇਤਰ ’ਚ ਦਖ਼ਲਅੰਦਾਜ਼ੀ ਦਾ ਦੋਸ਼ ਲਾਇਆ
0 thoughts on “ਜਾਪਾਨ: ਫੁਕੂਸ਼ੀਮਾ ਵਿੱਚ 5.1 ਤੀਬਰਤਾ ਦਾ ਭੁਚਾਲ”