Loader

ਰੁਪਿਆ 14 ਪੈਸੇ ਦੀ ਗਿਰਾਵਟ ਨਾਲ 82.47 ਰੁਪਏ ਪ੍ਰਤੀ ਡਾਲਰ ਹੋਇਆ

00
ਰੁਪਿਆ 14 ਪੈਸੇ ਦੀ ਗਿਰਾਵਟ ਨਾਲ 82.47 ਰੁਪਏ ਪ੍ਰਤੀ ਡਾਲਰ ਹੋਇਆ

[ad_1]

ਮੁੰਬਈ, 28 ਅਕਤੂਬਰ

ਆਲਮੀ ਬਾਜ਼ਾਰਾਂ ’ਚ ਡਾਲਰ ਦੇ ਮਜ਼ਬੂਤ ਹੋਣ ਕਾਰਨ ਅੰਤਰ-ਬੈਂਕ ਵਿਦੇਸ਼ੀ ਮੁੱਦਰਾ ਬਾਜ਼ਾਰ ’ਚ ਰੁਪਿਆ ਅੱਜ ਅਮਰੀਕੀ ਡਾਲਰ ਮੁਕਾਬਲੇ 14 ਪੈਸੇ ਦੀ ਗਿਰਾਵਟ ਨਾਲ 82.47 ਰੁਪਏ ਪ੍ਰਤੀ ਡਾਲਰ ’ਤੇ ਬੰਦ ਹੋਇਆ। ਹਾਲਾਂਕਿ ਘਰੇਲੂ ਸ਼ੇਅਰ ਬਾਜ਼ਾਰ ’ਚ ਤੇਜ਼ੀ ਦੇ ਰੁਖ਼ ਤੇ ਵਿਦੇਸ਼ੀ ਪੂੰਜੀ ਦੀ ਤਾਜ਼ਾ ਆਮਦ ਕਾਰਨ ਰੁਪਏ ਦੀ ਗਿਰਾਵਟ ’ਤੇ ਕੁਝ ਰੋਕ ਲੱਗੀ ਹੈ। ਰੁਪਿਆ ਅੱਜ ਬਾਜ਼ਾਰ ’ਚ 82.39 ’ਤੇ ਕਮਜ਼ੋਰੀ ਨਾਲ ਖੁੱਲ੍ਹਿਆ ਤੇ ਬਾਅਦ ਵਿੱਚ ਇਹ 82.29 ਦੇ ਸਭ ਤੋਂ ਉੱਚੇ ਪੱਧਰ ਤੇ 82.49 ਦੇ ਹੇਠਲੇ ਪੱਧਰ ’ਤੇ ਪਹੁੰਚਿਆ। ਕਾਰੋਬਾਰ ਦੇ ਅੰਤ ’ਚ ਇਹ ਆਪਣੇ ਪਿਛਲੇ ਭਾਅ ਮੁਕਾਬਲੇ 14 ਪੈਸੇ ਦੀ ਗਿਰਾਵਟ ਨਾਲ 82.47 ਰੁਪਏ ਪ੍ਰਤੀ ਡਾਲਰ ’ਤੇ ਬੰਦ ਹੋਇਆ। ਪਿਛਲੇ ਕਾਰੋਬਾਰੀ ਸੈਸ਼ਨ ’ਚ ਰੁਪਿਆ 48 ਪੈਸੇ ਦੀ ਮਜ਼ਬੂਤੀ ਨਾਲ 82.33 ਰੁਪਏ ਪ੍ਰਤੀ ਡਾਲਰ ’ਤੇ ਬੰਦ ਹੋਇਆ ਸੀ। -ਪੀਟੀਆਈ



[ad_2]

ਇਹ ਖ਼ਬਰ ਕਿਥੋਂ ਲਈ ਗਈ ਹੈ

Tags

0 thoughts on “ਰੁਪਿਆ 14 ਪੈਸੇ ਦੀ ਗਿਰਾਵਟ ਨਾਲ 82.47 ਰੁਪਏ ਪ੍ਰਤੀ ਡਾਲਰ ਹੋਇਆ”

Leave a Reply

Subscription For Radio Chann Pardesi