Loader

ਜਗਰਾਉਂ ਮੂੰਗੀ ਦਾ ਹੱਬ ਬਣਿਆ, ਪੰਜਾਬ ਨੂੰ ਮੈਡੀਕਲ ਹੱਬ ਬਣਾਉਣਾ ਹੈ: ਭਗਵੰਤ ਮਾਨ

00
ਜਗਰਾਉਂ ਮੂੰਗੀ ਦਾ ਹੱਬ ਬਣਿਆ, ਪੰਜਾਬ ਨੂੰ ਮੈਡੀਕਲ ਹੱਬ ਬਣਾਉਣਾ ਹੈ: ਭਗਵੰਤ ਮਾਨ

[ad_1]

ਜਸਬੀਰ ਸਿੰਘ ਸ਼ੇਤਰਾ

ਜਗਰਾਉਂ, 1 ਨਵੰਬਰ

ਜਗਰਾਉਂ ‘ਚ 6 ਕਰੋੜ ਨਾਲ ਬਣੇ ਜ਼ੱਚਾ-ਬੱਚਾ ਕੇਂਦਰ ਦਾ ਉਦਘਾਟਨ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੀਤਾ। ਇਸ ਸਮੇਂ ਸਿਹਤ ਮੰਤਰੀ ਚੇਤੰਨ ਸਿੰਘ ਜੌੜੇਮਾਜਰਾ ਤੇ ਹਲਕਾ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਕੁਝ ਹੋਰ ਵਿਧਾਇਕ ਵੀ ਹਾਜ਼ਰ ਸਨ। ਮੁੱਖ ਮੰਤਰੀ ਨੇ ਇਸ ਸਮੇਂ ਕਿਹਾ ਕਿ ਜਗਰਾਉਂ ਮੂੰਗੀ ਦੀ ਹੱਬ ਬਣ ਚੁੱਕਿਆ ਹੈ ਅਤੇ ਮੂੰਗੀ ਦੇ ਅਗਲੇ ਸੀਜ਼ਨ ਸਮੇਂ ਇਸ ਫ਼ਸਲ ‘ਤੇ ਐੱਮਐੱਸਪੀ ਦਾ ਅਗਾਊਂ ਐਲਾਨ ਕਰ ਦਿੱਤਾ ਜਾਵੇਗਾ ਤਾਂ ਜੋ ਕਿਸਾਨ ਇਸ ਨੂੰ ਬਦਲਵੀਂ ਫ਼ਸਲ ਵਜੋਂ ਅਪਣਾ ਸਕਣ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਸੁਪਨਾ ਪੰਜਾਬ ਨੂੰ ਮੈਡੀਕਲ ਹੱਬ ਬਣਾਉਣ ਦਾ ਹੈ। ਇਸ ਲਈ ਪਹਿਲੇ ਛੇ ਮਹੀਨੇ ‘ਚ ਹੀ ਕੋਸ਼ਿਸ਼ਾਂ ਆਰੰਭ ਦਿੱਤੀਆਂ ਹਨ। ਪੰਜਾਬ ਦੇ 23 ਜ਼ਿਲ੍ਹਿਆਂ ‘ਚ ਇਸ ਸਮੇਂ 9 ਮੈਡੀਕਲ ਕਾਲਜ ਹਨ, ਜਦਕਿ 16 ਹੋਰ ਬਣਾਉਣੇ ਹਨ। ਸੰਗਰੂਰ ਜ਼ਿਲ੍ਹੇ ‘ਚ ਮਸਤੂਆਣਾ ਸਾਹਿਬ ਵਿਖੇ ਮੈਡੀਕਲ ਕਾਲਜ ਖੁੱਲ੍ਹ ਰਿਹਾ ਹੈ। ਇਸੇ ਲੜੀ ‘ਚ ਕਪੂਰਥਲਾ ਤੇ ਹੁਸ਼ਿਆਰਪੁਰ ‘ਚ ਮੈਡੀਕਲ ਕਾਲਜ ਖੋਲ੍ਹਣ ਲਈ ਨਕਸ਼ੇ ਬਣ ਚੁੱਕੇ ਹਨ। ਜ਼ੱਚਾ-ਬੱਚਾ ਹਸਪਤਾਲ ‘ਚ ਸਟਾਫ਼ ਦੀ ਘਾਟ ਬਾਰੇ ਉਨ੍ਹਾਂ ਕਿਹਾ ਕਿ ਸਟਾਫ਼ ਪੂਰਾ ਹੋਵੇਗਾ ਕਿਉਂਕਿ ਸਰਕਾਰ ਜਲਦ ਹੀ ਸਿਹਤ ਮਹਿਕਮੇ ‘ਚ ਨਵੀਂਆਂ ਭਰਤੀਆਂ ਕਰ ਰਹੀ ਹੈ। ਉਨ੍ਹਾਂ ਪ੍ਰਸ਼ਾਸਨ ਨੂੰ ਅੱਜ ਖੁੱਲ੍ਹੇ ਆਧੁਨਿਕ ਕਿਸਮ ਦੇ ਬਿਹਤਰੀਨ ਜ਼ੱਚਾ ਬੱਚਾ ਹਸਪਤਾਲ ਦੇ ਸਾਜ਼ੋ ਸਾਮਾਨ ਦੇ ਸਾਂਭ ਸੰਭਾਲ ਦੀ ਤਾਕੀਦ ਕਰਦਿਆਂ ਕਿਹਾ ਕਿ ਉਹ ਕਿਸੇ ਵੀ ਸਮੇਂ ਚੈੱਕ ਕਰਨ ਆ ਸਕਦੇ ਹਨ।



[ad_2]

ਇਹ ਖ਼ਬਰ ਕਿਥੋਂ ਲਈ ਗਈ ਹੈ

Tags

Subscription For Radio Chann Pardesi