Loader

ਹਵਾ ਗੁਣਵੱਤਾ: ਦਿੱਲੀ-ਐਨਸੀਆਰ ਤੇ ਕੌਮੀ ਰਾਜਧਾਨੀ ਵਿੱਚ ਡੀਜ਼ਲ ਵਾਹਨਾਂ ’ਤੇ ਪਾਬੰਦੀ

00
ਹਵਾ ਗੁਣਵੱਤਾ: ਦਿੱਲੀ-ਐਨਸੀਆਰ ਤੇ ਕੌਮੀ ਰਾਜਧਾਨੀ ਵਿੱਚ ਡੀਜ਼ਲ ਵਾਹਨਾਂ ’ਤੇ ਪਾਬੰਦੀ

[ad_1]

ਨਵੀਂ ਦਿੱਲੀ, 3 ਨਵੰਬਰ

ਦਿੱਲੀ ਦੀ ਫਿਜ਼ਾ ‘ਅਤਿ ਮਾੜੇ’ ਦਰਜੇ ਦੀ ਹੋਣ ਤੋਂ ਰੋਕਣ ਲਈ ਕੇਂਦਰੀ ਪੈਨਲ ਨੇ ਅਧਿਕਾਰੀਆਂ ਨੂੰ ਅੱਜ ਦਿੱਲੀ ਐਨਸੀਆਰ ਵਿੱਚ ਹਲਕੇ ਡੀਜ਼ਲ ਵਾਹਨਾਂ ’ਤੇ ਪਾਬੰਦੀਆਂ ਲਾਉਣ ਅਤੇ ਕੌਮੀ ਰਾਜਧਾਨੀ ਵਿੱਚ ਟਰੱਕਾਂ ਦੇ ਦਾਖਲੇ ’ਤੇ ਰੋਕ ਲਾਉਣ ਦੇ ਨਿਰਦੇਸ਼ ਦਿੱਤੇ ਹਨ। ਦਿੱਲੀ ਵਿੱਚ ਹਵਾ ਦਾ ਗੁਣਵੱਤਾ ਸੂਚਕ ਅੰਕ (ਏਕਿਊਆਈ) ‘ਅਤਿ ਗੰਭੀਰ’ ਸ਼੍ਰੇਣੀ ਤੋਂ ਮਹਿਜ਼ ਇੱਕ ਡਿਗਰੀ ਘੱਟ ਹੈ। ਹਾਲਾਂਕਿ, ਬੀਐਸ-6 ਮਾਨਕ ਵਾਲੇ ਵਾਹਨਾਂ , ਲੋੜੀਂਦੀ ਸਮੱਗਰੀ ਦੀ ਢੋਆ ਢੁਆਈ ਅਤੇ ਆਪਾਤਕਾਲ ਸੇਵਾਵਾਂ ’ਤੇ ਲੱਗੇ ਵਾਹਨਾਂ ਨੂੰ ਇਸ ਤੋਂ ਛੋਟ ਦਿੱਤੀ ਗਈ ਹੈ। ਹਵਾ ਗੁਣਵੱਤਾ ਪ੍ਰਬੰਧਨ ਕਮਿਸ਼ਨ ਵੱਲੋਂ ਜਾਰੀ ਹੁਕਮਾਂ ਅਨੁਸਾਰ ਸੂਬਾ ਸਰਕਾਰ ਵਿਦਿਅਕ ਸੰਸਥਾਵਾਂ ਨੂੰ ਬੰਦ ਕਰਨ, ਗੈਰ ਜ਼ਰੂਰੀ ਵਪਾਰਕ ਸਰਗਰਮੀਆਂ ਅਤੇ ਜਿਸਤ- ਟਾਂਕ ਅਧਾਰ ’ਤੇ ਵਾਹਨਾਂ ਨੂੰ ਇਜਾਜ਼ਤ ਦੇਣ ਬਾਰੇ ਫੈਸਲਾ ਲੈ ਸਕਦੀ ਹੈ। ਕੇਂਦਰ ਅਤੇ ਸੂਬਾ ਸਰਕਾਰਾਂ ਵਰਕ ਫਰਾਮ ਹੋਮ ਬਾਰੇ ਫੈਸਲਾ ਕਰ ਸਕਦੀਆਂ ਹਨ। -ਏਜੰਸੀ 



[ad_2]

ਇਹ ਖ਼ਬਰ ਕਿਥੋਂ ਲਈ ਗਈ ਹੈ

Tags

Subscription For Radio Chann Pardesi