Loader

ਬੰਬੇ ਹਾਈ ਕੋਰਟ ਦਾ ਨਾਮ ਬਦਲਣ ਦੀ ਮੰਗ ਸਬੰਧੀ ਅਰਜ਼ੀ ਖਾਰਜ

00
ਬੰਬੇ ਹਾਈ ਕੋਰਟ ਦਾ ਨਾਮ ਬਦਲਣ ਦੀ ਮੰਗ ਸਬੰਧੀ ਅਰਜ਼ੀ ਖਾਰਜ

[ad_1]

ਨਵੀਂ ਦਿੱਲੀ, 3 ਨਵੰਬਰ

ਸੁਪਰੀਮ ਕੋਰਟ ਨੇ ਬੰਬੇ ਹਾਈ ਕੋਰਟ ਦਾ ਨਾਮ ਬਦਲ ਕੇ ਮਹਾਰਾਸ਼ਟਰ ਹਾਈ ਕੋਰਟ ਰੱਖਣ ਸਬੰਧੀ ਨਿਰਦੇਸ਼ ਦੇਣ ਦੀ ਮੰਗ ਵਾਲੀ ਅਰਜ਼ੀ ਨੂੰ ਰੱਦ ਕਰ ਦਿੱਤਾ ਹੈ। ਜਸਟਿਸ ਅਨਿਰੁੱਧ ਬੋਸ ਅਤੇ ਵਿਕਰਮ ਨਾਥ ਦੇ ਬੈਂਚ ਨੇ ਸਾਬਕਾ ਜੱਜ ਵੱਲੋਂ ਦਾਖ਼ਲ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ। ਬੈਂਚ ਨੇ ਕਿਹਾ ਕਿ ਇਨ੍ਹਾਂ ਮੁੱਦਿਆਂ ਬਾਰੇ ਫ਼ੈਸਲਾ ਸੰਸਦ ਮੈਂਬਰਾਂ ਨੇ ਲੈਣਾ ਹੈ। 26 ਸਾਲਾਂ ਤੱਕ ਜੱਜ ਵਜੋਂ ਕੰਮ ਕਰਨ ਵਾਲੇ ਠਾਣੇ ਦੇ ਵੀ ਪੀ ਪਾਟਿਲ ਵੱਲੋਂ ਇਹ ਪਟੀਸ਼ਨ ਦਾਖ਼ਲ ਕੀਤੀ ਗਈ ਸੀ। ਪਾਟਿਲ ਨੇ ਮੰਗ ਕੀਤੀ ਸੀ ਕਿ ਹੋਰ ਸੂਬਿਆਂ ਨੂੰ ਵੀ ਆਪਣੇ ਸੂਬੇ ਦੇ ਨਾਮ ਮੁਤਾਬਕ ਹਾਈ ਕੋਰਟਾਂ ਦੇ ਨਾਮ ਰੱਖਣ ਦੇ ਨਿਰਦੇਸ਼ ਦੇਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਮਹਾਰਾਸ਼ਟਰ ਸ਼ਬਦ ਸੂਬੇ ਦੇ ਲੋਕਾਂ ਲਈ ਅਹਿਮੀਅਤ ਰਖਦਾ ਹੈ ਜਿਸ ਦਾ ਪ੍ਰਭਾਵ ਹਾਈ ਕੋਰਟ ਦੇ ਨਾਮ ’ਚ ਨਜ਼ਰ ਆਉਣਾ ਚਾਹੀਦਾ ਹੈ। -ਪੀਟੀਆਈ



[ad_2]

ਇਹ ਖ਼ਬਰ ਕਿਥੋਂ ਲਈ ਗਈ ਹੈ

Tags

Subscription For Radio Chann Pardesi