ਜਾਤੀਵਾਦ ਬੀਤੇ ਸਮੇਂ ਦੀਆਂ ਗੱਲਾਂ: ਮੋਹਨ ਭਾਗਵਤ

[ad_1]
ਨਾਗਪੁਰ, 8 ਅਕਤੂਬਰ
ਰਾਸ਼ਟਰੀ ਸਵੈਮਸੇਵਕ ਸੰਘ (ਆਰਐੱਸਐੱਸ) ਦੇ ਮੁਖੀ ਮੋਹਨ ਭਾਗਵਤ ਨੇ ਅੱਜ ਇੱਥੇ ਕਿਹਾ ਕਿ ਸਮਾਜ ਦੇ ਹਿੱਤ ਵਿੱਚ ਸੋਚਣ ਵਾਲੇ ਵਿਅਕਤੀਆਂ ਨੂੰ ਦੱਸਣਾ ਚਾਹੀਦਾ ਹੈ ਕਿ ਜਾਤੀਵਾਦ ਬੀਤੇ ਸਮੇਂ ਦੀਆਂ ਗੱਲਾਂ ਹਨ। ਇੱਥੇ ਇੱਕ ਪੁਸਤਕ ਲੋਕ ਅਰਪਣ ਸਮਾਰੋਹ ਨੂੰ ਸੰਬੋਧਨ ਕਰਦਿਆਂ ਭਾਗਵਤ ਨੇ ਕਿਹਾ, ‘‘ਜਾਤੀ ਅਤੇ ਵਰਣ ਦੇ ਵਿਸ਼ੇ ਨੂੰ ਭੁੱਲ ਜਾਣਾ ਚਾਹੀਦਾ ਹੈ… ਅੱਜ ਜੇ ਕੋਈ ਇਸ ਬਾਰੇ ਪੁੱਛਦਾ ਹੈ ਤਾਂ ਸਮਾਜ ਦੇ ਹਿੱਤ ਵਿੱਚ ਸੋਚਣ ਵਾਲਿਆਂ ਨੂੰ ਦੱਸਣਾ ਚਾਹੀਦਾ ਹੈ ਕਿ ਇਹ ਬੀਤੇ ਸਮੇਂ ਦੀਆਂ ਗੱਲਾਂ ਹਨ ਅਤੇ ਇਨ੍ਹਾਂ ਨੂੰ ਭੁੱਲ ਜਾਣਾ ਚਾਹੀਦਾ ਹੈ।’’ ਇਸ ਤੋਂ ਪਹਿਲਾਂ ਬੁੱਧਵਾਰ ਨੂੰ ਭਾਗਵਤ ਨੇ ਕਿਹਾ ਸੀ ਕਿ ਘੱਟ ਗਿਣਤੀਆਂ ਨੂੰ ਖਤਰੇ ਵਿੱਚ ਪਾਉਣਾ ਨਾ ਤਾਂ ਸੰਘ ਅਤੇ ਨਾ ਹੀ ਹਿੰਦੂਆਂ ਦਾ ਸੁਭਾਅ ਹੈ ਅਤੇ ਆਰਐੱਸਐੱਸ ਭਾਈਚਾਰੇ ਦੇ ਨਾਲ ਖੜ੍ਹੇ ਹੋਣ ਦਾ ਪੱਖ ਪੂਰਦੀ ਹੈ। -ਏਐੱਨਆਈ
ਅਜਿਹੇ ਬਿਆਨ ’ਤੇ ਅਮਲ ਕਰਨ ਦੀ ਲੋੜ: ਪਵਾਰ
ਨਾਗਪੁਰ: ਨੈਸ਼ਨਲਿਸਟ ਕਾਂਗਰਸ ਪਾਰਟੀ ਦੇ ਪ੍ਰਧਾਨ ਸ਼ਰਦ ਪਵਾਰ ਨੇ ਆਰਐੱਸਐੱਸ ਮੁਖੀ ਮੋਹਨ ਭਾਗਵਤ ਦੇ ਉਸ ਬਿਆਨ ਦਾ ਸਵਾਗਤ ਕੀਤਾ, ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ਸਮਾਜਿਕ ਵਿਤਕਰੇ ਦਾ ਕਾਰਨ ਬਣੀ ਹਰ ਚੀਜ਼ ਨੂੰ ਰੱਦ ਕਰਨਾ ਚਾਹੀਦਾ ਹੈ। ਪਵਾਰ ਨੇ ਕਿਹਾ ਕਿ ਅਜਿਹੇ ਬਿਆਨ ਨੂੰ ਅਸਲ ਵਿਵਹਾਰ ਵਿੱਚ ਲਾਗੂ ਕਰਨ ਦੀ ਲੋੜ ਹੈ ਅਤੇ ਇਸ ਮੁੱਦੇ ’ਤੇ ਚੁੱਪ ਨਹੀਂ ਧਾਰਨੀ ਚਾਹੀਦੀ। -ਪੀਟੀਆਈ
ਉੱਚ ਜਾਤੀ ਵਾਲਾ ਹੀ ਆਰਐੱਸਐੱਸ ਮੁਖੀ ਕਿਉਂ ਹੁੰਦੈ: ਦੁਰਗੇਸ਼ ਪਾਠਕ
ਨਵੀਂ ਦਿੱਲੀ: ‘ਆਪ’ ਆਗੂ ਦੁਰਗੇਸ਼ ਪਾਠਕ ਨੇ ਮੰਗ ਕੀਤੀ ਕਿ ਆਰਐੱਸਐੱਸ ਮੁਖੀ ਮੋਹਨ ਭਾਗਵਤ ਨੂੰ ਇਹ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਸੰਗਠਨ ਦੀ ਅਗਵਾਈ ਹਮੇਸ਼ਾ ਕਿਸੇ ਉੱਚ ਜਾਤੀ ਦਾ ਵਿਅਕਤੀ ਹੀ ਕਿਉਂ ਕਰਦਾ ਹੈ। ‘ਆਪ’ ਨੇ ਭਾਜਪਾ ’ਤੇ ਵੀ ਨਿਸ਼ਾਨਾ ਸੇਧਿਆ ਅਤੇ ਕਿਹਾ, ‘‘ਇਸ ਨੇ ਦੇਸ਼ ਨੂੰ ਵਰਣ, ਜਾਤ ਅਤੇ ਧਰਮ ਦੇ ਨਾਂ ’ਤੇ ਵੰਡਿਆ ਹੈ।’’ -ਪੀਟੀਆਈ
[ad_2]
-
Previous ਬਟਾਲਾ: ਪੁਲੀਸ ’ਤੇ ਗੋਲੀ ਚਲਾ ਕੇ ਭੱਜਿਆ ਗੈਂਗਸਟਰ 5 ਘੰਟੇ ਚੱਲੇ ਮੁਕਾਬਲੇ ਮਗਰੋਂ ਜ਼ਖ਼ਮੀ ਹਾਲਤ ’ਚ ਕਾਬੂ
-
Next ਕੈਨੇਡਾ: ਵਿਦਿਆਰਥੀਆਂ ਤੋਂ ਹਫ਼ਤਾਵਾਰੀ 20 ਘੰਟੇ ਕੰਮ ਕਰਨ ਦੀ ਪਾਬੰਦੀ ਹਟਾਈ
0 thoughts on “ਜਾਤੀਵਾਦ ਬੀਤੇ ਸਮੇਂ ਦੀਆਂ ਗੱਲਾਂ: ਮੋਹਨ ਭਾਗਵਤ”