Loader

ਦਹਿਸ਼ਤਗਰਦਾਂ ਨੇ ਅਨੰਤਨਾਗ ਵਿੱਚ ਨੇਪਾਲੀ ਤੇ ਬਿਹਾਰੀ ਮਜ਼ਦੂਰ ਨੂੰ ਗੋਲੀ ਮਾਰੀ

00
ਦਹਿਸ਼ਤਗਰਦਾਂ ਨੇ ਅਨੰਤਨਾਗ ਵਿੱਚ ਨੇਪਾਲੀ ਤੇ ਬਿਹਾਰੀ ਮਜ਼ਦੂਰ ਨੂੰ ਗੋਲੀ ਮਾਰੀ

[ad_1]

ਸ੍ਰੀਨਗਰ, 3 ਨਵੰਬਰ

ਜੰਮੂ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਵਿੱਚ ਦਹਿਸ਼ਤਗਰਦਾਂ ਨੇ ਅੱਜ ਦੋ ਗੈਰ ਸਥਾਨਕ ਕਾਮਿਆਂ ਨੂੰ ਗੋਲੀ ਮਾਰ ਕੇ ਜ਼ਖ਼ਮੀ ਕਰ ਦਿੱਤਾ। ਜ਼ਖ਼ਮੀਆਂ ਵਿੱਚ ਇਕ ਨੇਪਾਲੀ ਨਾਗਰਿਕ ਤੇ ਦੂਜਾ ਬਿਹਾਰ ਨਾਲ ਸਬੰਧਤ ਦੱਸਿਆ ਜਾਂਦਾ ਹੈ। ਕਸ਼ਮੀਰ ਜ਼ੋਨ ਪੁਲੀਸ ਨੇ ਟਵੀਟ ਵਿੱਚ ਕਿਹਾ ਕਿ ਦਹਿਸ਼ਤਗਰਦਾਂ ਨੇ ਪ੍ਰਾਈਵੇਟ ਐਸੲੇਪੀਐਸ ਸਕੂਲ ਬੋਨਡੀਆਲਗਮ ਵਿਚ ਕੰਮ ਕਰਦੇ ਦੋ ਗੈਰ ਸਥਾਨਕ ਮਜ਼ਦੂਰਾਂ ਨੂੰ ਗੋਲੀ ਮਾਰ ਦਿੱਤੀ। ਦੋਵਾਂ ਨੂੰ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਹੈ। ਵਧੀਕ ਡੀਜੀਪੀ ਵਿਜੈ ਕੁਮਾਰ ਨੇ ਕਿਹਾ ਕਿ ਪੀੜਤਾਂ ਨੂੰ ਕਿਸੇ ਕੰਮ ਬਹਾਨੇ ਬੁਲਾ ਕੇ ਮਗਰੋਂ ਗੋਲੀ ਮਾਰ ਦਿੱਤੀ। ਪੁਲੀਸ ਨੇ ਘਟਨਾ ਦੀ ਜਾਂਚ ਆਰੰਭ ਦਿੱਤੀ ਹੈ। -ਪੀਟੀਆਈ



[ad_2]

ਇਹ ਖ਼ਬਰ ਕਿਥੋਂ ਲਈ ਗਈ ਹੈ

Tags

0 thoughts on “ਦਹਿਸ਼ਤਗਰਦਾਂ ਨੇ ਅਨੰਤਨਾਗ ਵਿੱਚ ਨੇਪਾਲੀ ਤੇ ਬਿਹਾਰੀ ਮਜ਼ਦੂਰ ਨੂੰ ਗੋਲੀ ਮਾਰੀ”

Leave a Reply

Subscription For Radio Chann Pardesi