ਇਜ਼ਰਾਈਲ ਚੋਣਾਂ: ਨੇਤਨਯਾਹੂ ਦੀ ਸੱਤਾ ਵਿੱਚ ਵਾਪਸੀ ਤੈਅ
00
[ad_1]
ਯੋਰੋਸ਼ਲਮ, 3 ਨਵੰਬਰ
ਇਜ਼ਰਾਈਲ ਦੀ ਆਮ ਚੋਣਾਂ ਵਿੱਚ ਸਾਬਕਾ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੀ ਪਾਰਟੀ ਨੇ 120 ਮੈਂਬਰੀ ਸੰਸਦ ਵਿਚ 64 ਸੀਟਾਂ ’ਤੇ ਜਿੱਤ ਨਾਲ ਬਹੁਮਤ ਹਾਸਲ ਕਰ ਲਿਆ ਹੈ। ਇਸ ਦੇ ਨਾਲ ਹੀ ਨੇਤਨਯਾਹੂ ਦੀ ਸੱਤਾ ਵਿੱਚ ਵਾਪਸੀ ਦਾ ਰਾਹ ਪੱਧਰਾ ਹੋ ਗਿਆ ਹੈ। ਪ੍ਰਧਾਨ ਮੰਤਰੀ ਯਾਇਰ ਲਾਪਿਡ ਨੇ ਨੇਤਨਯਾਹੂ ਨੂੰ ਜਿੱਤ ਦੀ ਵਧਾਈ ਦਿੱਤੀ ਹੈ। ਹੁਣ ਤਕ 99 ਫੀਸਦੀ ਵੋਟਾਂ ਦੀ ਗਿਣਤੀ ਹੋ ਚੁੱਕੀ ਹੈ। ਕੇਂਦਰੀ ਚੋਣ ਸਮਿਤੀ ਦੇ ਤਾਜ਼ਾ ਅੰਕੜਿਆਂ ਅਨੁਸਾਰ ਨੇਤਨਯਾਹੂ ਦੀ ਲਿਕੁਡ ਪਾਰਟੀ ਨੂੰ 31 ਸੀਟਾਂ, ਪ੍ਰਧਾਨ ਮੰਤਰੀ ਯਾਇਰ ਲੈਪਿਡ ਦੀ ਯੇਸ਼ ਆਤਿਦ ਨੂੰ 24 , ਰਿਲੀਜੀਅਸ ਜਿਓਨਿਜ਼ਮ ਨੂੰ 14, ਨੈਸ਼ਨਲ ਯੂਨਿਟੀ ਨੂੰ 12, ਸ਼ਾਸ ਨੂੰ 11 ਅਤੇ ਯੂਨਾਇਟਿਡ ਟੋਰਾਹ ਜੁਦਾਇਜ਼ਮ ਨੂੰ ਅੱਠ ਸੀਟਾਂ ਮਿਲੀਆਂ ਹਨ। –ਏਜੰਸੀ
[ad_2]
- Previous ਦਹਿਸ਼ਤਗਰਦਾਂ ਨੇ ਅਨੰਤਨਾਗ ਵਿੱਚ ਨੇਪਾਲੀ ਤੇ ਬਿਹਾਰੀ ਮਜ਼ਦੂਰ ਨੂੰ ਗੋਲੀ ਮਾਰੀ
- Next ਪਾਰਟੀ ਦੀ ਕਾਰਵਾਈ ਕਾਰਨ ਦਿਲ ਟੁੱਟਿਆ ਪਰ ਹੌਸਲਾ ਨਹੀਂ, ਸ਼੍ਰੋਮਣੀ ਕਮੇਟੀ ਦੇ ਸਾਰੇ ਮੈਬਰਾਂ ਨਾਲ ਮੇਰਾ ਰਾਬਤਾ: ਬੀਬੀ ਜਗੀਰ ਕੌਰ
0 thoughts on “ਇਜ਼ਰਾਈਲ ਚੋਣਾਂ: ਨੇਤਨਯਾਹੂ ਦੀ ਸੱਤਾ ਵਿੱਚ ਵਾਪਸੀ ਤੈਅ”