Loader

ਨੇਪਾਲ ਏਅਰਲਾਈਨਜ਼ ਦੀ ਦਿੱਲੀ ਆਉਣ ਵਾਲੀ ਉਡਾਣ ਆਖ਼ਰੀ ਸਮੇਂ ਰੱਦ, 254 ਯਾਤਰੀ ਫਸੇ

00
ਨੇਪਾਲ ਏਅਰਲਾਈਨਜ਼ ਦੀ ਦਿੱਲੀ ਆਉਣ ਵਾਲੀ ਉਡਾਣ ਆਖ਼ਰੀ ਸਮੇਂ ਰੱਦ, 254 ਯਾਤਰੀ ਫਸੇ

[ad_1]

ਕਾਠਮੰਡੂ, 1 ਨਵੰਬਰ

ਨਵੀਂ ਦਿੱਲੀ ਜਾਣ ਵਾਲੀ ਨੇਪਾਲ ਏਅਰਲਾਈਨਜ਼ ਕਾਰਪੋਰੇਸ਼ਨ (ਐੱਨਏਸੀ) ਦੀ ਉਡਾਣ ਨੂੰ ਇੱਥੋਂ ਦੇ ਤ੍ਰਿਭੁਵਨ ਕੌਮਾਂਤਰੀ ਹਵਾਈ ਅੱਡੇ ’ਤੇ ਹਵਾਬਾਜ਼ੀ ਅਧਿਕਾਰੀਆਂ ਵੱਲੋਂ ਇਜਾਜ਼ਤ ਨਾ ਦਿੱਤੇ ਜਾਣ ਕਾਰਨ 254 ਯਾਤਰੀ ਫਸ ਗਏ। ਤ੍ਰਿਭੁਵਨ ਕੌਮਾਂਤਰੀ ਹਵਾਈ ਅੱਡੇ ਦੇ ਬੁਲਾਰੇ ਟੇਕਨਾਥ ਸਿਤੌਲਾ ਨੇ ਕਿਹਾ ਕਿ ਜਹਾਜ਼ ਨੂੰ ਸੋਮਵਾਰ ਨੂੰ ਉਡਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਕਿਉਂਕਿ ਉਹ ਇਸ ਦਿਨ ਲਈ ਨਿਰਧਾਰਤ ਨਹੀਂ ਸੀ। ਉਨ੍ਹਾਂ ਕਿਹਾ ਕਿ ਯਾਤਰੀਆਂ ਨੂੰ ਬੋਰਡਿੰਗ ਪਾਸ ਜਾਰੀ ਕੀਤੇ ਜਾਣ ਤੋਂ ਬਾਅਦ ਉਡਾਣ ਰੱਦ ਕਰ ਦਿੱਤੀ ਗਈ ਸੀ। ਨੇਪਾਲ ਦੀ ਸ਼ਹਿਰੀ ਹਵਾਬਾਜ਼ੀ ਅਥਾਰਟੀ (ਸੀਏਏਐੱਨ) ਦੇ ਇੱਕ ਅਧਿਕਾਰੀ ਦੇ ਮੁਤਾਬਕ ਸੋਮਵਾਰ ਤੋਂ ਤ੍ਰਿਭੁਵਨ ਕੌਮਾਂਤਰੀ ਹਵਾਈ ਅੱਡੇ ਤੋਂ ਐੱਨਏਸੀ ਦੀਆਂ ਦਿੱਲੀ ਲਈ ਉਡਾਣਾਂ ਦੀ ਗਿਣਤੀ 14 ਪ੍ਰਤੀ ਹਫ਼ਤੇ ਤੋਂ ਘਟਾ ਕੇ ਦਸ ਕਰ ਦਿੱਤੀਆਂ ਗਈਆਂ ਹਨ। -ਪੀਟੀਆਈ



[ad_2]

ਇਹ ਖ਼ਬਰ ਕਿਥੋਂ ਲਈ ਗਈ ਹੈ

Tags

Subscription For Radio Chann Pardesi