ਭਾਰਤ ਵੱਲੋਂ ਚੀਨ ਵਿੱਚ ਮੈਡੀਕਲ ਸਿੱਖਿਆ ਦੇ ਚਾਹਵਾਨ ਵਿਦਿਆਰਥੀਆਂ ਲਈ ਐਡਵਾਈਜ਼ਰੀ

[ad_1]
ਪੇਈਚਿੰਗ: ਭਾਰਤ ਨੇ ਚੀਨ ਵਿੱਚ ਮੈਡੀਕਲ ਪੜ੍ਹਾਈ ਕਰਨ ਜਾਣ ਦੇ ਚਾਹਵਾਨ ਵਿਦਿਆਰਥੀਆਂ ਲਈ ਵਿਸ਼ੇਸ਼ ਐਡਵਾਈਜ਼ਰੀ ਜਾਰੀ ਕੀਤੀ ਹੈ। ਇਸ ਵਿੱਚ ਉਨ੍ਹਾਂ ਘੱਟ ਪਾਸ ਫ਼ੀਸਦ ਦਰ, ਉੱਥੋਂ ਦੀ ਭਾਸ਼ਾ ਪੁਟੋਂਗੁਆ ਦਾ ਗਿਆਨ ਲਾਜ਼ਮੀ ਅਤੇ ਭਾਰਤ ਵਿੱਚ ਅਭਿਆਸ ਕਰਨ ਲਈ ਯੋਗ ਹੋਣ ਦੇ ਨਿਯਮਾਂ ਤੋਂ ਸਾਵਧਾਨ ਕੀਤਾ ਗਿਆ ਹੈ। ਇਹ ਐਡਵਾਈਜ਼ਰੀ ਇਸ ਲਈ ਜਾਰੀ ਕੀਤੀ ਗਈ ਹੈ ਕਿਉਂਕਿ ਕਰੋਨਾ ਕਾਰਨ ਪੇਈਚਿੰਗ ਵੱਲੋਂ ਵੀਜ਼ਿਆਂ ’ਤੇ ਰੋਕ ਲਾਉਣ ਕਾਰਨ ਚੀਨ ਦੇ ਮੈਡੀਕਲ ਕਾਲਜਾਂ ਵਿੱਚ ਪੜ੍ਹਦੇ ਹਜ਼ਾਰਾਂ ਬੱਚੇ ਇਸ ਸਮੇਂ ਆਪਣੇ ਘਰਾਂ ਵਿੱਚ ਫਸੇ ਹੋਏ ਹਨ। ਸਰਕਾਰੀ ਅਨੁਮਾਨ ਅਨੁਸਾਰ ਚੀਨ ਦੀਆਂ ਵੱਖ ਵੱਖ ਯੂਨੀਵਰਸਿਟੀਆਂ ਵਿੱਚ ਭਾਰਤ ਦੇ ਕਰੀਬ 23,000 ਵਿਦਿਆਰਥੀ ਸਿੱਖਿਆ ਲੈ ਰਹੇ ਹਨ। ਇਨ੍ਹਾਂ ਵਿੱਚੋਂ ਮੈਡੀਕਲ ਸਿੱਖਿਆ ਲੈਣ ਵਾਲਿਆਂ ਦੀ ਗਿਣਤੀ ਜ਼ਿਆਦਾ ਹੈ। ਕੋਵਿਡ ਕਾਰਨ ਲਗਾਈਆਂ ਪਾਬੰਦੀਆਂ ਦੇ ਦੋ ਸਾਲ ਬਾਅਦ ਹੁਣ ਚੀਨ ਨੇ ਕੁਝ ਚੁਣੇ ਹੋਏ ਵਿਦਿਆਰਥੀਆਂ ਨੂੰ ਵਾਪਸੀ ਲਈ ਵੀਜ਼ਾ ਦੇਣਾ ਸ਼ੁਰੂ ਕੀਤਾ ਹੈ। ਇਨ੍ਹਾਂ ਵਿੱਚੋਂ ਬਹੁਤੇ ਵਿਦਿਆਰਥੀਆਂ ਨੂੰ ਇਹ ਵੀ ਪ੍ਰੇਸ਼ਾਨੀ ਆ ਰਹੀ ਕਿ ਦੋਵੇਂ ਦੇਸ਼ਾਂ ਦਰਮਿਆਨ ਸਿੱਧੀਆਂ ਉਡਾਣਾਂ ਨਹੀਂ ਹਨ। ਇਸੇ ਦੌਰਾਨ ਚੀਨ ਦੇ ਮੈਡੀਕਲ ਕਾਲਜਾਂ ਨੇ ਭਾਰਤ ਸਣੇ ਦੁਨੀਆ ਭਰ ਦੇ ਵਿਦਿਆਰਥੀਆਂ ਲਈ ਦਾਖ਼ਲੇ ਸ਼ੁਰੂ ਕਰ ਦਿੱਤੇ ਹਨ। ਇਸੇ ਸਬੰਧ ਵਿੱਚ ਪੇਈਚਿੰਗ ਸਥਿਤ ਭਾਰਤੀ ਦੂਤਾਵਾਸ ਨੇ ਵੀਰਵਾਰ ਨੂੰ ਚੀਨ ਵਿੱਚ ਮੈਡੀਕਲ ਦੀ ਪੜ੍ਹਾਈ ਕਰਨ ਦੇ ਚਾਹਵਾਨ ਭਾਰਤੀ ਵਿਦਿਆਰਥੀਆਂ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ। ਇਸ ਵਿੱਚ ਚੀਨ ’ਚ ਪੜ੍ਹਦੇ ਭਾਰਤੀ ਵਿਦਿਆਰਥੀਆਂ ਨੂੰ ਆ ਰਹੀਆਂ ਮੁਸ਼ਕਿਲਾਂ ਦੇ ਆਧਾਰ ’ਤੇ ਭਾਰਤ ਵਿੱਚ ਪ੍ਰੈਕਟਿਸ ਕਰਨ ਵਿੱਚ ਆ ਰਹੀਆਂ ਦਿੱਕਤਾਂ ਅਤੇ ਉਸ ਦੇ ਯੋਗ ਸਬੰਧੀ ਇਹ ਸਲਾਹ ਜਾਰੀ ਕੀਤੀ ਗਈ ਹੈ। ਇਸ ਵਿੱਚ ਅਹਿਮ ਗੱਲ ਹੈ ਕਿ ਸਾਲ 2015 ਤੋਂ 2021 ਤਕ ਭਾਰਤ ਵਿੱਚ ਪ੍ਰੈਕਟਿਸ ਕਰਨ ਲਈ ਕੇਵਲ 16 ਫ਼ੀਸਦੀ ਵਿਦਿਆਰਥੀ ਹੀ ਟੈਸਟ ਪਾਸ ਕਰ ਸਕੇ ਸਨ। -ਪੀਟੀਆਈ
[ad_2]
-
Previous ਜਬ ਪਿਆਰ ਕੀਆ ਤੋਂ ਡਰਨਾ ਕਿਆ….
-
Next ਰੋਪੜ ’ਚ ਜਲ ਸਰੋਤ ਵਿਭਾਗ ਦੀ ਜ਼ਮੀਨ ਕੌਡੀਆਂ ਦੇ ਭਾਅ ਵੇਚਣ ਦਾ ਮਾਮਲਾ ਭਖਿਆ
0 thoughts on “ਭਾਰਤ ਵੱਲੋਂ ਚੀਨ ਵਿੱਚ ਮੈਡੀਕਲ ਸਿੱਖਿਆ ਦੇ ਚਾਹਵਾਨ ਵਿਦਿਆਰਥੀਆਂ ਲਈ ਐਡਵਾਈਜ਼ਰੀ”