Loader

ਗੋਆ ਵਿੱਚ ਕਾਂਗਰਸ ਨੂੰ ਝਟਕਾ, ਅੱਠ ਵਿਧਾਇਕ ਭਾਜਪਾ ਵਿੱਚ ਹੋਣਗੇ ਸ਼ਾਮਲ

00
ਗੋਆ ਵਿੱਚ ਕਾਂਗਰਸ ਨੂੰ ਝਟਕਾ, ਅੱਠ ਵਿਧਾਇਕ ਭਾਜਪਾ ਵਿੱਚ ਹੋਣਗੇ ਸ਼ਾਮਲ

[ad_1]

ਪਣਜੀ, 14 ਸਤੰਬਰ

ਗੋਆ ਵਿੱਚ ਕਾਂਗਰਸ ਵਿਧਾਇਕ ਦਲ ਨੇ ਬੁੱਧਵਾਰ ਨੂੰ ਭਾਜਪਾ ਵਿੱਚ ਸ਼ਾਮਲ ਹੋਣ ਦਾ ਮਤਾ ਪਾਸ ਕੀਤਾ। ਇਸ ਦੇ ਕੁਝ ਸਮਾਂ ਪਹਿਲਾਂ ਭਾਜਪਾ ਦੇ ਸੂਬਾਈ ਪ੍ਰਧਾਨ ਸਦਾਨੰਦ ਸ਼ੇਤ ਤਨਾਵੜੇ ਨੇ ਕਿਹਾ ਸੀ ਕਿ ਕਾਂਗਰਸ ਦੇ 8 ਵਿਧਾਇਕ ਛੇਤੀ ਹੀ ਸੱਤਾਧਾਰੀ ਪਾਰਟੀ ਵਿੱਚ ਸ਼ਾਮਲ ਹੋਣਗੇ। ਸੂਤਰਾਂ ਅਨੁਸਾਰ ਵਿਰੋਧੀ ਧਿਰ ਦੇ ਆਗੂ ਮਾਈਕਲ ਲੋਬੋ ਨੇ ਸੱਤ ਹੋਰਨਾਂ ਵਿਧਾਇਕਾਂ ਦੀ ਮੌਜੂਦਗੀ ਵਿੱਚ ਇਹ ਮਤਾ ਪੇਸ਼ ਕੀਤਾ। ਸਾਬਕਾ ਮੁੱਖ ਮੰਤਰੀ ਅਤੇ ਵਿਧਾਇਕ ਦਿਗੰਬਰ ਕਾਮਤ ਨੇ ਮਤੇ ਦਾ ਸਮਰਥਨ ਕੀਤਾ ਹੈ। ਇਸ ਘਟਨਾਕ੍ਰਮ ਤੋਂ ਪਹਿਲਾਂ ਤਕ 40 ਮੈਂਬਰੀ ਗੋਆ ਵਿਧਾਨ ਸਭਾ ਵਿੱਚ ਕਾਂਗਰਸ ਦੇ 11, ਜਦੋਂ ਕਿ ਭਾਜਪਾ ਦੇ 20 ਮੈਂਬਰ ਸਨ। ਮਤਾ ਪਾਸ ਹੋਣ ਬਾਅਦ 8 ਵਿਧਾਇਕਾਂ ਦੀ ਮੁੱਖ ਮੰਤਰੀ ਪ੍ਰਮੋਦ ਸਾਵੰਤ ਨਾਲ ਮੁਲਾਕਾਤ ਦੀ ਇਕ ਤਸਵੀਰ ਸ਼ੋਸ਼ਲ ਮੀਡੀਆ ’ਤੇ ਵਾਇਰਲ ਹੋਈ ਹੈ। ਇਸ ਤਸਵੀਰ ਵਿੱਚ ਮਾਈਕਲ ਲੋਬੋ ਸਮੇਤ ਕਈ 7 ਹੋਰ ਵਿਧਾਇਕ ਮੁੱਖ ਮੰਤਰੀ ਨਾਲ ਗੱਲਬਾਤ ਕਰਦੇ ਨਜ਼ਰ ਆਉਂਦੇ ਹਨ। ਸਾਲ 2019 ਵਿੱਚ ਇਸੇ ਤਰ੍ਹਾਂ ਕਾਂਗਰਸ ਦੇ 10 ਵਿਧਾਇਕ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ। –ਏਜੰਸੀ[ad_2]

ਇਹ ਖ਼ਬਰ ਕਿਥੋਂ ਲਈ ਗਈ ਹੈ

Tags

Subscription For Radio Chann Pardesi