ਮਹਾਰਾਣੀ ਐਲਿਜ਼ਾਬੈੱਥ ਸਰਕਾਰੀ ਸਨਮਾਨਾਂ ਨਾਲ ਸਪੁਰਦ-ਏ-ਖ਼ਾਕ
00

[ad_1]
ਲੰਡਨ, 19 ਸਤੰਬਰ
ਮਹਾਰਾਣੀ ਐਲਿਜ਼ਾਬੈੱਥ ਦੋਇਮ ਨੂੰ ਅੱਜ ਇਥੇ ਪੂਰੇ ਸਰਕਾਰੀ ਸਨਮਾਨਾਂ ਨਾਲ ਵੈਸਟਮਿਨਸਟਰ ਐਬੇ ਵਿੱਚ ਨਿਭਾਈਆਂ ਅੰਤਿਮ ਰਸਮਾਂ ਮਗਰੋਂ ਕਿੰਗ ਜੌਰਜ 6 ਮੈਮੋਰੀਅਲ ਚੈਪਲ ਵਿੱਚ ਸਪੁਰਦੇ ਖ਼ਾਕ ਕਰ ਦਿੱਤਾ ਗਿਆ। ਮਹਾਰਾਣੀ ਨੂੰ ਉਨ੍ਹਾਂ ਦੇ ਮਰਹੂਮ ਪਤੀ ਪ੍ਰਿੰਸ ਫਿਲਿਪ ਦੇ ਤਾਬੂਤ ਨੇੇੇੜੇ ਹੀ ਦਫ਼ਨਾਇਆ ਗਿਆ। ਮਹਾਰਾਣੀ ਦੀਆਂ ਅੰਤਿਮ ਰਸਮਾਂ ਵਿੱਚ ਭਾਰਤ ਦੀ ਰਾਸ਼ਟਰਪਤੀ ਦਰੋਪਦੀ ਮੁਰਮੂ ਤੇ ਉਨ੍ਹਾਂ ਦੇ ਅਮਰੀਕੀ ਹਮਰੁਤਬਾ ਜੋਅ ਬਾਇਡਨ ਸਣੇ ਪੰਜ ਸੌ ਦੇ ਕਰੀਬ ਆਲਮੀ ਆਗੂਆਂ ਅਤੇ ਵਿਸ਼ਵ ਦੇ ਵੱਖ ਵੱਖ ਹਿੱਸਿਆਂ ’ਚ ਵਸੇ ਸ਼ਾਹੀ ਪਰਿਵਾਰਾਂ ਨੇ ਸ਼ਿਰਕਤ ਕੀਤੀ। ਮਹਾਰਾਣੀ ਦਾ 8 ਸਤੰਬਰ ਨੂੰ 96 ਸਾਲ ਦੀ ਉਮਰ ਵਿੱਚ ਸਕਾਟਲੈਂਡ ’ਚ ਬਾਲਮੋਰਲ ਕੈਸਲ ਵਿਚਲੀ ਰਿਹਾਇਸ਼ ’ਚ ਦੇਹਾਂਤ ਹੋ ਗਿਆ ਸੀ। ਉਨ੍ਹਾਂ 70 ਸਾਲ ਬਰਤਾਨੀਆ ਦੇ ਤਖ਼ਤ ’ਤੇ ਰਾਜ ਕੀਤਾ। ਇਸ ਦੌਰਾਨ ਮਰਹੂਮ ਮਹਾਰਾਣੀ ਦੇ ਸਤਿਕਾਰ ਵਜੋਂ ਪੂਰੇ ਯੂਕੇ ਵਿੱਚ ਦੋ ਮਿੰਟ ਦਾ ਮੌਨ ਰੱਖਿਆ ਗਿਆ। -ਏਜੰਸੀ
[ad_2]
-
Previous ਚੋਣ ਕਮਿਸ਼ਨ ਵੱਲੋਂ ਸਿਆਸੀ ਪਾਰਟੀਆਂ ਲਈ ਨਕਦ ਚੰਦਾ ਹੱਦ ਤੈਅ ਕਰਨ ਦੀ ਸਿਫ਼ਾਰਸ਼
-
Next ਮੁਲਾਜ਼ਮਾਂ ਲਈ ਵੱਡੀ ਰਾਹਤ: ਭਗਵੰਤ ਮਾਨ ਵੱਲੋਂ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਬਾਰੇ ਵਿਚਾਰ ਕਰਨ ਦਾ ਐਲਾਨ
0 thoughts on “ਮਹਾਰਾਣੀ ਐਲਿਜ਼ਾਬੈੱਥ ਸਰਕਾਰੀ ਸਨਮਾਨਾਂ ਨਾਲ ਸਪੁਰਦ-ਏ-ਖ਼ਾਕ”