Loader

ਨਲਿਨੀ ਦੀ ਰਿਹਾਈ ਬਾਰੇ ਕੇਂਦਰ ਤੇ ਤਾਮਿਲਨਾਡੂ ਨੂੰ ਨੋਟਿਸ

00
ਨਲਿਨੀ ਦੀ ਰਿਹਾਈ ਬਾਰੇ ਕੇਂਦਰ ਤੇ ਤਾਮਿਲਨਾਡੂ ਨੂੰ ਨੋਟਿਸ

[ad_1]

ਨਵੀਂ ਦਿੱਲੀ: ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਹੱਤਿਆ ਦੇ ਦੋਸ਼ ਹੇਠ ਉਮਰ ਕੈਦ ਦੀ ਸਜ਼ਾ ਭੁਗਤ ਰਹੀ ਨਲਿਨੀ ਸ੍ਰੀਹਰਨ ਵੱਲੋਂ ਸਮੇਂ ਤੋਂ ਪਹਿਲਾਂ ਰਿਹਾਈ ਦੀ ਮੰਗ ਵਾਲੀ ਅਰਜ਼ੀ ’ਤੇ ਸੁਪਰੀਮ ਕੋਰਟ ਨੇ ਕੇਂਦਰ ਤੇ ਤਾਮਿਲਨਾਡੂ ਸਰਕਾਰ ਤੋਂ ਜਵਾਬ ਮੰਗੇ ਹਨ। ਜਸਟਿਸ ਬੀਆਰ ਗਵੱਈ ਤੇ ਬੀਵੀ ਨਾਗਰਤਨ ਦੇ ਬੈਂਚ ਨੇ ਨਲਿਨੀ ਦੀ ਅਰਜ਼ੀ ’ਤੇ ਕੇਂਦਰ ਤੇ ਤਾਮਿਲਨਾਡੂ ਸਰਕਾਰ ਨੂੰ ਨੋਟਿਸ ਜਾਰੀ ਕੀਤੇ ਹਨ। ਸਿਖਰਲੀ ਅਦਾਲਤ ਨੇ ਇਕ ਹੋਰ ਦੋਸ਼ੀ ਆਰਪੀ ਰਵੀਚੰਦਰਨ ਵੱਲੋਂ ਦਾਖ਼ਲ ਅਰਜ਼ੀ ’ਤੇ ਵੀ ਨੋਟਿਸ ਜਾਰੀ ਕੀਤਾ ਹੈ। ਨਲਿਨੀ ਨੇ ਮਦਰਾਸ ਹਾਈ ਕੋਰਟ ਦੇ 17 ਜੂਨ ਦੇ ਹੁਕਮਾਂ ਨੂੰ ਚੁਣੌਤੀ ਦਿੱਤੀ ਹੈ ਜਿਸ ਨੇ ਉਸ ਦੀ ਫ਼ੌਰੀ ਰਿਹਾਈ ਦੀ ਅਰਜ਼ੀ ਨਕਾਰ ਦਿੱਤੀ ਸੀ। ਪਟੀਸ਼ਨਾਂ ਰੱਦ ਕਰਦਿਆਂ ਉਨ੍ਹਾਂ ਕਿਹਾ ਸੀ ਕਿ ਸੰਵਿਧਾਨ ਦੀ ਧਾਰਾ 226 ਤਹਿਤ ਹਾਈ ਕੋਰਟਾਂ ਕੋਲ ਅਧਿਕਾਰ ਨਹੀਂ ਹਨ ਜਦਕਿ ਸੁਪਰੀਮ ਕੋਰਟ ਕੋਲ ਧਾਰਾ 142 ਤਹਿਤ ਵਿਸ਼ੇਸ਼ ਤਾਕਤਾਂ ਹਨ। -ਪੀਟੀਆਈ



[ad_2]

ਇਹ ਖ਼ਬਰ ਕਿਥੋਂ ਲਈ ਗਈ ਹੈ

Tags

0 thoughts on “ਨਲਿਨੀ ਦੀ ਰਿਹਾਈ ਬਾਰੇ ਕੇਂਦਰ ਤੇ ਤਾਮਿਲਨਾਡੂ ਨੂੰ ਨੋਟਿਸ”

Leave a Reply

Subscription For Radio Chann Pardesi