ਗੁਜਰਾਤ: ਓਐੱਨਜੀਸੀ ਦੇ ਖੂਹ ’ਚ ਧਮਾਕੇ ਮਗਰੋਂ ਗੈਸ ਲੀਕ; ਕਈ ਪਿੰਡਾਂ ਦੇ ਲੋਕ ਪ੍ਰਭਾਵਿਤ
00

[ad_1]
ਮਹਿਸਾਨਾ, 30 ਸਤੰਬਰ
ਗੁਜਰਾਤ ਦੇ ਮਹਿਸਾਨ ਜ਼ਿਲ੍ਹੇ ਵਿੱਚ ਪਿੰਡ ਕਸਾਲਪੁਰਾ ਨੇੜੇ ਅੱਜ ਓਐੱਨਜੀਸੀ ਦੇ ਇੱਕ ਖੂੁਹ ਵਿੱਚ ਵੱਡੇ ਧਮਾਕੇ ਮਗਰੋਂ ਗੈਸ ਰਿਸਣ ਕਾਰਨ ਦੋ ਕਿਲੋਮੀਟਰ ਦੇ ਘੇਰੇ ਅੰਦਰ 10 ਤੋਂ 12 ਪਿੰਡਾਂ ਦੇ ਲੋਕਾਂ ਪ੍ਰਭਾਵਿਤ ਹੋਏ ਹਨ। ਇਹ ਜਾਣਕਾਰੀ ਦਿੰਦਿਆਂ ਅਧਿਕਾਰੀਆਂ ਨੇ ਦੱਸਿਆ ਕਿ ਓਐੱਨਜੀਸੀ ਟੀਮ ਗੈਸ ਲੀਕ ਰੋਕਣ ਦੇ ਕੰਮ ’ਚ ਲੱਗੀ ਹੋਈ ਹੈ। ਵਿਧਾਇਕ ਭਾਰਤਜੀ ਠਾਕੁਰ ਨੇ ਦੱਸਿਆ ਕਿ ਧਮਾਕੇ ਤੜਕੇ ਲਗਪਗ 1 ਵਜੇ ਹੋਇਆ ਅਤੇ 4 ਕਿਲੋਮੀਟਰ ਦੇ ਘੇਰੇ ਵਿੱਚ ਲੋਕਾਂ ਨੂੰ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ। ਮੁੱਢਲੇ ਸਿਹਤ ਕੇਂਦਰ ਦੇ ਡਾਕਟਰਾਂ ਵੱਲੋਂ ਪ੍ਰਭਾਵਿਤ ਲੋਕਾਂ ਦਾ ਇਲਾਜ ਕੀਤਾ ਜਾ ਰਿਹਾ ਹੈ। -ਆਈਏਐੱਨਐੱਸ
[ad_2]
-
Previous ਸ਼੍ਰੋਮਣੀ ਕਮੇਟੀ ਵੱਲੋਂ ਸੁਪਰੀਮ ਕੋਰਟ ਨੂੰ ਫ਼ੈਸਲੇ ’ਤੇ ਨਜ਼ਰਸਾਨੀ ਲਈ ਪੰਜ ਮੈਂਬਰੀ ਬੈਂਚ ਕਾਇਮ ਕਰਨ ਦੀ ਅਪੀਲ
-
Next ਪਾਕਿਸਤਾਨ ਦੇ ਬਲੋਚਿਸਤਾਨ ਵਿੱਚ ਧਮਾਕਾ, 20 ਜ਼ਖ਼ਮੀ
0 thoughts on “ਗੁਜਰਾਤ: ਓਐੱਨਜੀਸੀ ਦੇ ਖੂਹ ’ਚ ਧਮਾਕੇ ਮਗਰੋਂ ਗੈਸ ਲੀਕ; ਕਈ ਪਿੰਡਾਂ ਦੇ ਲੋਕ ਪ੍ਰਭਾਵਿਤ”